ਸੈਂਕੜੇ ਟਿੱਪਰਾਂ ਅਤੇ ਦਰਜਨਾਂ ਪੋਕਲੇਨਾਂ ਨਾਲ ਹਰ ਰੋਜ ਲੱਖਾਂ ਦਾ ਰੇਤਾ ਜਾ ਰਿਹਾ ਹੈ ਲੁੱਟਿਆ, ਵਾਤਾਵਰਣ- ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ – ਗੋਇਲ
ਗੈਰਕਾਨੂੰਨੀ ਮਾਇਨਿੰਗ ਦੇ ਨਾਲ ਨਾਲ ਵਾਤਾਵਰਣ ਜੰਗਲੀ ਜੀਵਣ ਦੇ ਨਿਯਮਾ ਅਤੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਜ ਨੂੰ ਵੀ ਕੀਤਾ ਜਾ ਰਿਹਾ ਅੱਖੋ ਪਰੋਖੇ
ਚੰਡੀਗੜ੍ਹ 6 ਫਰਵਰੀ ,ਬੋਲੇ ਪੰਜਾਬ ਬਿਊਰੋ :
ਪਿਛਲੇ ਕਾਫੀ ਸਮੇਂ ਤੋਂ ਬਨੂੰੜ ਕੈਨਲ ਡੈਮ ‘ਤੇ ਵੱਡੀ ਮਾਤਰਾ ਵਿੱਚ ਕੀਤੀ ਜਾ ਰਹੀ ਗੈਰਕਾਨੂੰਨੀ ਮਾਇਨਿੰਗ ਦੀ ਸਥਾਨਕ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ । ਹਰ ਰੋਜ ਸੈਂਕੜੇ ਰੇਤੇ ਨੀਲ ਭਰੇ ਟਿੱਪਰ ਇਨ੍ਹਾਂ ਪਿੰਡਾਂ ਵਿੱਚੋਂ ਟੱਪਦੇ ਸੀ ਜਿਸ ਨਾਲ ਨਾਲੇ ਫਸਲਾਂ ਬਰਬਾਦ ਹੋ ਰਹੀਆਂ ਸਨ ਨਾਲ ਹੀ ਦੁਰਘਟਨਾਂ ਦਾ ਬਹੁਤ ਵੱਡਾ ਡਰ ਸੀ। ਇੱਕ ਪਾਸੇ ਹਰ ਰੋਜ ਲੱਖਾਂ ਰੁਪਏ ਦੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਹਨ ਦੂਜੇ ਪਾਸੇ ਸਥਾਨਕ ਲੋਕ ਇਹੋਜੇ ਡਰ ਵਿੱਚ ਜਿਉ ਰਹੇ ਹਨ॥
ਮਾਨਿਕ ਗੋਇਲ RTI ਐਕਟੀਵਿਸਟ ਨੇ ਕਿਹਾ ਕਿ ਇਸ ਗੈਰਕਾਨੂੰਨੀ ਲੁੱਟ ਦੀ ਵੀਡੀਉ ਗਰਾਫੀ ਕਰਾ ਕੇ ਮੇਰੇ ਵੱਲੋਂ ਟਵੀਟ ਕੀਤਾ ਗਿਆ ਅਤੇ ਮੁੱਖਮੰਤਰੀ ਨੂੰ ਸ਼ਿਕਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਵੀਡੀਉ ਵਿੱਚ ਸਾਫ ਪਤਾ ਲੱਗ ਰਿਹਾ ਸੀ ਕਿਵੇਂ ਦਰਿਆ ਤੋ ਪਾਸੇ ਦੀ ਜਮੀਨ ਦਰਜਨਾਂ ਪੋਕਲੇਨਾਂ ਲਗਾ ਕੇ ਪੱਟੀ ਜਾ ਰਹੀ ਸੀ ਤੇ ਸੈਂਕੜੇ ਟਿੱਪਰ ਟਰੱਕ ਭਰੇ ਜਾ ਰਹੇ ਸਨ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਇਹ ਸਭ ਲੋਕਲ ਵਿਧਾਇਕ ਅਤੇ ਪਟਿਆਲੇ ਦੇ ਇੱਕ ਸਾਬਕਾ ਆਪ ਮੰਤਰੀ ਦੇ ਇਸ਼ਾਰੇ ਤੇ ਹੋ ਰਿਹਾ ਹੈ।
ਗੋਇਲ ਨੇ ਕਿਹਾ ਕਿ ਇਸ ਟਵੀਟ ਤੋਂ ਬਾਅਦ ਉਸੇ ਸ਼ਾਮ ਪਰਸ਼ਾਸ਼ਨ ਉੱਥੇ ਗਿਆ ਪਰ ਮੇਰੇ ਸੂਤਰਾਂ ਨੇ ਦੱਸਿਆ ਕਿ ਉਹ ਸਿਰਫ ਠੇਕੇਦਾਰਾਂ ਨਾਲ ਗੱਲ ਕਰਕੇ ਆਏ। ਜਦੋਂ ਸਾਡੀ ਟੀਮ ਉੱਥੇ ਉਸ ਮੋਕੇ ਪਹੁੰਚੀ ਤਾਂ ਉੱਥੋਂ ਹਨੇਰੇ ਵਿੱਚ ਦਰਜਨਾਂ ਖਾਲੀ ਟਿੱਪਰ ਬਾਹਰ ਕੱਢੇ ਜਾ ਰਹੇ ਸਨ। ਜਿਸਦੀ ਵੀਡੀਉ ਵੀ ਮੇਰੇ ਵੱਲੋਂ ਟਵੀਟ ਕੀਤੀ ਗਈ। ਜੇ ਮਾਇਨਿੰਗ ਨਹੀਂ ਹੋ ਰਹੀ ਸੀ ਤਾਂ ਟਿੱਪਰ ਉੱਥੋ ਕਿਉ ਨਿੱਕਲ ਰਹੇ ਸਨ ? ਜੇ ਹੋ ਰਹੀ ਸੀ ਤਾਂ ਉਨ੍ਹਾਂ ਨੂੰ ਕਾਬੂ ਕਿਉਂ ਨਹੀਂ ਕੀਤਾ ਗਿਆ?
ਗੋਇਲ ਨੇ ਕਿਹਾ ਕਿ ਅਗਲੇ ਦਿਨ ਇੱਕ ਅੰਗਰੇਜੀ ਅਖਬਾਰ ਵਿੱਚ DC ਮੁਹਾਲੀ ਦਾ ਬਿਆਨ ਦੇਖਕੇ ਉਹ ਹੈਰਾਨ ਸਨ , ਉਨ੍ਹਾਂ ਕਿਹਾ ਸੀ ਕਿ “ਅਜੇ ਤੱਕਕੋਈ ਗੈਰਕਾਨੂੰਨੀ ਮਾਇਨਿੰਗ ਨਹੀਂ ਹੋ ਰਹੀ” । “ਮੈ ਹੈਰਾਨ ਸੀ ਕਿ ਡੀਸੀ ਸਾਹਿਬ ਇਹੋਜਾ ਬਿਆਨ ਦੇ ਰਹੇ ਹਨ, ਜਦੋਂ ਕਿ ਸਿਰਫ ਗੈਰਕਾਨੂੰਨੀ ਮਾਇਨਿੰਗ ਹੀ ਨਹੀਂ ਬਲਕਿ ਵਾਤਾਵਰਨ ਅਤੇ ਜੰਗਲਾਤ ਨਿਯਮਾਂ ਨੂੰ ਵੀ ਇਸ ਜਗ੍ਹਾ ਛਿੱਕੇ ਟੰਗਿਆ ਜਾ ਰਿਹਾ ਸੀ। ਨਾਲ ਹੀ ਸੁਪਰੀਮ ਕੋਰਟ ਦੇ 2023 ਦੇ ਨਿਰਦੇਸ਼ਾਂ ਨੂੰ ਵੀ ਛਿੱਕੇ ਟੰਗਿਆ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਇਹੋਜੇ ਚਿੜੀਆ ਘਰ (Zoological Park) ਦੇ 3 ਕਿਲੋਮੀਟਰ ਘੇਰੇ ਅੰਦਰ ਮਾਇਨਿੰਗ ਨਹੀਂ ਕੀਤੀ ਜਾ ਸਕਦੀ। ਇਹ ਸਾਈਟ ਚਿੜੀਆਘਰ ਤੋਂ ਸਿਰਫ 200 ਮੀਟਰ ਦੂਰ ਹੈ” ਗੋਇਲ ਨੇ ਕਿਹਾ।
ਮਾਨਿਕ ਗੋਇਲ ਨੇ ਕਿਹਾ ਕਿ ਠੇਕੇਦਾਰਾਂ ਕੋਲ ਠੇਕਾ ਸਿਰਫ ਡੀਸੀਲਟਿੰਗ ਦਾ ਹੈ। ਜਿਸ ਵਿੱਚ ਦਰਿਆ ਦੀ ਸਫਾਈ ਕਰਨੀ ਹੁੰਦੀ ਹੈ, ਪਰ ਨਾ ਦਰਿਆ ਦੀ ਸਫਾਈ ਹੋਈ ਨਾਂ ਦਰਿਆ ਦੇ ਕੰਢੇ ਪੱਕੇ ਕੀਤੇ ਗਏ। ਸਗੋਂ ਦਰਿਆ ਦੇ ਦੁਆਲੇ ਆਉਦੀ ਜਮੀਨ ਵਿੱਚ ਸੈਂਕੜੇ ਕਿੱਲੇ ਜਮੀਨ ਵਿੱਚ ਦਰਜਨਾਂ ਫੁੱਟ ਡੂੰਘੇ ਖੱਡੇ ਮਾਰ ਕੇ ਰੇਤਾ ਲੁੱਟਿਆ ਗਿਆ ਹੈ। ਨਾਲ ਹੀ ਨਿਯਮਾ ਨੂੰ ਛਿੱਕੇ ਟੰਗ ਕੇ ਦਰਿਆ ਵਿੱਚ ਪਾਇਪਾਂ ਪਾ ਕੇ ਇੱਕ ਪੁਲ ਬਣਾਇਆ ਗਿਆ ਹੈ ਤਾਂ ਕਿ ਟਿੱਪਰ ਅਤੇ ਪੋਕਲੇਨਾਂ ਟਪਾਏ ਜਾ ਸਕਨ। ਉਨ੍ਹਾਂ ਕਿਹਾ ਕਿ ਪਰਸ਼ਾਸ਼ਨ ਨੇ ਨਿਯਮਾ ਅਨੁਸਾਰ ਐਥੇ ਕੋਈ Cctv ਨਹੀਂ ਲਗਾਇਆ ਨਾ ਨਿਗਰਾਨੀ ਕੀਤੀ।
ਗੋਇਲ ਨੇ ਕਿਹਾ ਕਿ ਉਨ੍ਹਾਂ ਮੁੱਖਮੰਤਰੀ ਨੂੰ DC ਸਾਹਿਬ ਮੁਹਾਲੀ ਦੇ ਕਲੇਮ ਦੇ ਜਵਾਬ ਵਿੱਚ ਦੁਬਾਰਾ ਪਰੂਫ ਭੇਜੇ ਹਨ, ਜਿਸ ਵਿੱਚ ਸਾਫ ਹੈ ਕਿ ਕਿਵੇਂ ਦਰਿਆ ਸਾਫ ਕਰਨ ਦੀ ਥਾਂ ਰੇਤਾ ਲੁੱਟਿਆ ਗਿਆ। ਨਾਲ ਹੀ ਉਹਨਾਂ ਵਾਤਾਵਰਣ- ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਕਿਹਾ ਉਮੀਦ ਹੈ ਰੰਗਲੇ ਪੰਜਾਬ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਜਰੂਰ ਐਕਸ਼ਨ ਲੈਣਗੇ। ਕਿ ਜੇ ਇਹ ਸਭ ਨਾ ਰੋਕਿਆ ਗਿਆ ਤਾਂ ਉਹ ਕੋਰਟ ਦਾ ਰੁਖ ਕਰਨਗੇ। ਪੰਜਾਬ ਦੇ ਕੁਦਰਤੀ ਸਰੋਤ ਕਿਸੇ ਕੀਮਤ ਤੇ ਨਹੀਂ ਲੁੱਟਣ ਦਿੱਤੇ ਜਾਣਗੇ।