ਮਲੋਟ, 5 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਮਲੋਟ ਵਿਖੇ 2 ਸਕੂਲ ਵੈਨਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵੈਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬੱਚਿਆਂ ਨੂੰ ਸਕੂਲ ਵੈਨ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ।
ਜਾਣਕਾਰੀ ਮੁਤਾਬਕ ਮਲੋਟ ਦੇ ਪਿੰਡ ਅਬੁਲਖੁਰਾਣਾ ਵਿਖੇ ਨੈਸ਼ਨਲ ਹਾਈਵੇ ਦੀ ਸਰਵਿਸ ਲੇਨ ਉਤੇ ਹਾਦਸਾ ਵਾਪਰਿਆ ਹੈ।ਨਿੱਜੀ ਸਕੂਲ ਦੀਆਂ ਵੈਨਾਂ ਦੀ ਆਪਸ ਵਿਚ ਟੱਕਰ ਹੋਈ ਹੈ। ਵੈਨਾਂ ਦੇ ਅਗਲੇ ਸ਼ੀਸ਼ੇ ਵੀ ਟੁੱਟ ਚੁੱਕੇ ਹਨ। ਹਾਦਸੇ ਲਈ ਜ਼ਿੰਮੇਵਾਰ ਕੌਣ ਹੈ, ਇਸ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
![](https://www.bolepunjab.com/wp-content/uploads/2025/02/signal-2025-02-05-184729_002.jpeg)