ਸ. ਮਹਿੰਦਰ ਸਿੰਘ ਦੀ ਅੰਤਿਮ ਅਰਦਾਸ ਦੇ ਸ਼ਰਧਾਂਜਲੀ ਸਮਾਗਮ 9 ਫਰਵਰੀ ਨੂੰ ਹੋਵੇਗਾ

ਪੰਜਾਬ

ਫਤਿਹਗੜ੍ਹ ਸਾਹਿਬ,5, ਫਰਵਰੀ (ਮਲਾਗਰ ਖਮਾਣੋਂ);

ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਹਲਕਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਲਖਬੀਰ ਸਿੰਘ ਭੱਟੀ ਦੇ ਪਿਤਾ ਮਹਿੰਦਰ ਸਿੰਘ ਪਿਛਲੇ 29 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ।ਲਖਬੀਰ ਸਿੰਘ ਭੱਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੀਰਲੇ ਸਮੇਂ ਤੱਕ ਉਹ ਸਰੀਰਕ ਪੱਖੋਂ ਤੰਦਰੁਸਤ ਅਤੇ ਸਵੇਰੇ ਸ਼ਾਮ ਸੈਰ ਕਰਦੇ ਸਨ। ਕੁਝ ਸਮੇਂ ਤੋਂ ਉਹ ਮੇਰੇ ਕੋਲ ਪਟਿਆਲਾ ਵਿਖੇ ਰਹਿੰਦੇ ਸਨ। ਉਹ ਪਟਿਆਲਾ ਵਿੱਚ ਰਹਿੰਦੇ ਸਮੇਂ ਵੀ ਆਪਣੇ ਨਿੱਘੇ ਸੁਭਾਅ ਕਾਰਨ ਉਹਨਾਂ ਦੇ ਹਮ ਉਮਰ ਕਾਫੀ ਦੋਸਤ ਬਣ ਗਏ ਸਨ ।ਉਹ ਹਫਤੇ ਵਿੱਚ ਦੋ ਦਿਨ ਪਿੰਡ ਜਰੂਰ ਆਉਂਦੇ ਸਨ ਉਹਨਾਂ ਆਪਣੇ ਆਖਰੀ ਸਮੇਂ ਤੱਕ ਖੇਤੀ ਦੇ ਕੰਮਾਂ ਦੀ ਜਿੰਮੇਵਾਰੀ ਨਿਭਾਉਂਦੇ ਰਹੇ। ਇਹਨਾਂ ਦੱਸਿਆ ਕਿ ਉਹਨਾਂ ਵੱਲੋਂ ਖੇਤੀਬਾੜੀ ਕਰਦੇ ਹੋਏ ਆਪਣੇ ਬੱਚਿਆਂ ਨੂੰ ਚੰਗੀ ਉੱਚ ਵਿਦਿਆ ਦਿੱਤੀ ਅਤੇ ਉਨਾਂ ਨੂੰ ਚੰਗੇ ਸੰਸਕਾਰ ਦਿੱਤੇ ।ਉਹਦਾ ਦੱਸਿਆ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਤੇ ਅੰਤਿਮ ਅਰਦਾਸ 9 ਫਰਵਰੀ ਨੂੰ 11 ਤੋਂ 1 ਵਜੇ ਪਿੰਡ ਰੋੜ ਗੜ ਦੇ ਗੁਰਦੁਆਰਾ ਸਾਹਿਬ ਜਿਲਾ ਪਟਿਆਲਾ ਵਿਖੇ ਕੀਤੀ ਜਾਵੇਗੀ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।