ਨਵੀਂ ਦਿੱਲੀ, 5 ਫਰਵਰੀ, ਬੋਲੇ ਪੰਜਾਬ ਬਿਊਰੋ :
ਸਰਕਾਰ ਵੱਲੋਂ ਏਆਈ ਦੀ ਵਰਤੋਂ ਨੂੰ ਲੈ ਕੇ ਸਰਕਾਰੀ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਭਾਰਤ ਸਰਕਾਰ ਵੱਲੋਂ AI ਐਪਜ਼ ਨੂੰ ਲੈ ਕੇ ਬਹੁਤ ਜ਼ਰੂਰੀ ਸਰਕੂਲਰ ਜਾਰੀ ਕੀਤਾ ਗਿਆ ਹੈ। ਫਾਈਨੈਂਸ ਮਿਨਿਸਟਰੀ ਵੱਲੋਂ ਇਸ ਸਬੰਧੀ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਕਈ ਕਰਮਚਾਰੀ ਦਫ਼ਤਰ ਦੇ ਕੰਪਿਊਟਰ ਅਤੇ ਲੈਪਟਾਪ ਵਿਚ ਐਪ (ਜਿਵੇਂ ChatGPT, DeepSeek ਆਦਿ) ਦੀ ਵਰਤੋਂ ਕਰਦੇ ਹਨ। ਇਸ ਕਾਰਨ ਭਾਰਤ ਸਰਕਾਰ ਦੇ ਕੰਫੀਡੈਸ਼ੀਅਲ ਡਾਕੂਮੈਂਟ ਅਤੇ ਡਾਟੇ ਲਈ ਵੱਡਾ ਖਤਰਾ ਬਣ ਸਕਦਾ ਹੈ।
ਜਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਏਆਈ ਐਪਜ਼ ਅਤੇ ਟੂਲਜ਼ ਨੂੰ ਸਰਕਾਰੀ ਕੰਪਿਊਟਰ, ਲੈਪਟਾਪ ਅਤੇ ਡਵਾਈਸ ਵਿੱਚ ਵਰਤੋਂ ਕਰਨ ਨੂੰ ਨਜ਼ਰ ਅੰਦਾਜ ਕਰਨਾ ਚਾਹੀਦਾ। ਹਾਲਾਂਕਿ ਕਰਮਚਾਰੀ ਚਾਹੁੰਦੇ ਹਨ ਤਾਂ ਆਪਣੇ ਨਿੱਜੀ ਡਵਾਈਸ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਨ। ਇਹ ਫੈਸਲਾ ਡੇਟਾ ਅਤੇ ਪ੍ਰਾਈਵੇਸੀ ਨੂੰ ਦੇਖਦੇ ਹੋਏ ਕੀਤਾ ਗਿਆ ਹੈ।