ਬਠਿੰਡਾ 5 ਫਰਵਰੀ ,ਬੋਲੇ ਪੰਜਾਬ ਬਿਊਰੋ :
ਬਠਿੰਡਾ ਵਿੱਚ ਵੀ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਹੈ। ਪਦਮਜੀਤ ਸਿੰਘ 33 ਵੇਟਾਂ ਲੈ ਕੇ ਮੇਅਰ ਬਣੇ ਹਨ। ਉਹ ਸਭ ਤੋਂ ਨੌਜਵਾਨ ਮੇਅਰ ਹਨ। ਪਹਿਲਾਂ ਬਠਿੰਡੇ ਵਿੱਚ ਕਾਂਗਰਸ ਦੇ ਮੇਅਰ ਸੀ। ਪਦਮਜੀਤ ਮਹਿਤਾ ਦੇ ਹੱਕ ‘ਚ ਮਨਪ੍ਰੀਤ ਸਿੰਘ ਬਾਦਲ ਦੇ ਸਮਰਥਕ ਭੁਗਤ ਗਏ ਹਨ। ਪਦਮਜੀਤ ਸਿੰਘ ਮਹਿਤਾ ਵਾਰਡ ਨੰਬਰ 48 ਤੋਂ 22 ਦਸੰਬਰ 2024 ਨੂੰ ਬਾਈ ਪੋਲ ਜਿੱਤਿਆ ਸੀ। ਅੱਜ ਹੀ ਪਦਮਜੀਤ ਨੇ ਪਹਿਲਾਂ ਕੌਂਸਲਰ ਦੇ ਤੌਰ ‘ਤੇ ਅਹੁਦੇ ਦੀ ਸਹੁੰ ਚੁੱਕੀ ਅਤੇ ਫਿਰ ਮੇਅਰ ਚੁਣੇ ਗਏ। ਪਦਮਜੀਤ ਮਹਿਤਾ ਪੀ ਸੀ ਏ ਦੇ ਮੁਖੀ ਅਮਰਜੀਤ ਸਿੰਘ ਮਹਿਤਾ ਦੇ ਪੁੱਤਰ ਹਨ।