ਸੈਮੀਨਾਰ ਵਿੱਚ 20 ਗਣਿਤ ਅਧਿਆਪਕਾਂ ਨੇ ਗਣਿਤ ਦੀਆਂ ਧਾਰਨਾਵਾਂ ਬਾਰੇ ਨਵੀਆਂ ਵਿਧੀਆਂ ਨਾਲ ਪੜ੍ਹਾਉਣਾ ਸਿੱਖਿਆ
ਰਾਜਪੁਰਾ 4 ਫਰਵਰੀ ,ਬੋਲੇ ਪੰਜਾਬ ਬਿਊਰੋ ;
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਡਾਇਰੈਕਟਰ
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਰਾਜਪੁਰਾ ਵਿਖੇ ਆਯੋਜਿਤ ਇਕ ਰੋਜ਼ਾ ਸੈਮੀਨਾਰ ਵਿੱਚ 20 ਗਣਿਤ ਅਧਿਆਪਕਾਂ ਨੇ ਭਾਗ ਲਿਆ।
ਇਹ ਸੈਮੀਨਾਰ ਗਣਿਤ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਮੌਕਾ ਸੀ, ਜਿਸ ਵਿੱਚ ਉਨ੍ਹਾਂ ਨੇ ਗਣਿਤ ਦੀਆਂ ਧਾਰਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਸਿੱਖੀਆਂ। ਇਸ ਦੌਰਾਨ ਰਿਸੋਰਸ ਪਰਸਨ ਪ੍ਰਦੀਪ ਵਰਮਾ ਅਤੇ ਪ੍ਰੀਤਇੰਦਰ ਕੌਰ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਤਰਕਸ਼ੀਲ ਸੋਚ ਵਿਕਸਤ ਕਰਨ, ਸਮੱਸਿਆ-ਹਲ ਕਰਨ ਦੀਆਂ ਯੋਜਨਾਵਾਂ ਅਤੇ ਆਧੁਨਿਕ ਢੰਗਾਂ ਨਾਲ ਗਣਿਤ ਪੜ੍ਹਾਉਣ ਬਾਰੇ ਜਾਣਕਾਰੀ ਦਿੱਤੀ ਗਈ। ਸੈਮੀਨਾਰ ਵਿੱਚ ਵੱਖ-ਵੱਖ ਸਿੱਖਣ ਸਿਖਾਉਣ ਦੀਆਂ ਵਿਧੀਆਂ, ਗਣਿਤਕ ਮਾਡਲ ਅਤੇ ਨਵੇਂ ਟੈਕਨੋਲੋਜੀ-ਅਧਾਰਤ ਟੂਲ ਵਰਤਣ ਬਾਰੇ ਵੀ ਚਰਚਾ ਹੋਈ।
ਬਲਾਕ ਨੋਡਲ ਅਫ਼ਸਰ ਰਚਨਾ ਰਾਣੀ ਹੈੱਡ ਮਿਸਟ੍ਰੈਸ ਸਹਸ ਖੇੜਾ ਗੱਜੂ ਨੇ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਅਧਿਆਪਕਾਂ ਨੂੰ ਨਵੇਂ ਅਤੇ ਰੁਚਿਕਰ ਢੰਗਾਂ ਨਾਲ ਵਿਦਿਆਰਥੀਆਂ ਨੂੰ ਗਣਿਤ ਸਮਝਾਉਣ ਲਈ ਪ੍ਰੇਰਿਤ ਕਰਦਾ ਹੈ।
ਸਮੂਹ ਸੈਮੀਨੇਰੀਅਨ ਦਾ ਸਕੂਲ ਪ੍ਰਿੰਸੀਪਲ ਡਾ: ਨਰਿੰਦਰ ਕੌਰ ਨੇ ਜੀ ਆਇਆਂ ਕੀਤਾ। ਇਸ ਮੌਕੇ ਪੱਲਵੀ, ਜਸਵਿੰਦਰ ਕੌਰ, ਬਲਜੀਤ ਕੌਰ, ਜੋਗਿੰਦਰ ਕੌਰ, ਵਰਿੰਦਰ ਕੌਰ, ਕੁਲਦੀਪ ਕੁਮਾਰ ਵਰਮਾ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।