ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਖਿਲਾਫ ਕੇਸ ਦਰਜ

ਨੈਸ਼ਨਲ

ਨਵੀਂ ਦਿੱਲੀ, 4 ਫਰਵਰੀ, ਬੋਲੇ ਪੰਜਾਬ ਬਿਊਰੋ :

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਬੀਤੇ ਕੱਲ੍ਹ 5 ਵਜੇ ਤੋਂ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਚੋਣ ਜ਼ਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਦਿੱਲੀ ਦੀ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਖਿਲਾਫ ਕੇਸ ਦਰਜ ਕੀਤਾ ਗਿਅ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ 50-70 ਵਿਅਕਤੀਆਂ ਅਤੇ 10 ਗਡੀਆਂ ਨਾਲ ਚੋਣ ਜ਼ਬਤੇ ਦੀ ਉਲੰਘਣਾ ਕਰਦੀ ਫੜ੍ਹੀ ਗਈ ਹੈ। ਡੀਸੀਪੀ ਨੇ ਕਿਹਾ ਕਿ 4 ਫਰਵਰੀ ਨੂੰ 12.30 ਸਵੇਰੇ ਕਾਲਕਾ ਜੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ 50-70 ਲੋਕਾਂ ਅਤੇ ਗੱਡੀਆਂ ਨਾਲ ਫਤਿਹ ਸਿੰਘ ਮਾਰਗ ਉਤੇ ਸੀ। ਪੁਲਿਸ ਨੇ ਉਨ੍ਹਾਂ ਨੂੰ ਚੋਣ ਜ਼ਬਤੇ ਕਾਰਨ ਉਤੇ ਜਾਣ ਨੂੰ ਕਿਹਾ। ਫਲਾਇੰਗ ਸਕਵਾਡ ਟੀਮ ਦੀ ਸ਼ਿਕਾਇਤ ਉਤੇ ਗੋਬਿੰਦਪੁਰੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਨੇ ਟਵੀਟ ਕਰਕੇ ਕਿਹਾ ਕਿ ਚੋਣ ਕਮਿਸ਼ਨ ਵੀ ਗਜ਼ਬ ਹੈ। ਰਮੇਸ਼ ਬਿਧੂੜੀ ਜੀ ਦੇ ਪਰਿਵਾਰ ਦੇ ਮੈਂਬਰ ਖੁੱਲ੍ਹੇਆਮ ਚੋਣ ਜ਼ਬਤੇ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਉਤੇ ਕੋਈ ਐਕਸ਼ਨ ਨਹੀਂ। ਮੈਂ ਸ਼ਿਕਾਇਤ ਕਰਕੇ ਪੁਲਿਸ ਅਤੇ ਚੋਣ ਕਮਿਸ਼ਨ ਦੀ ਟੀਮ ਨੂੰ ਬੁਲਾਇਆ ਅਤੇ ਇਨ੍ਹਾਂ ਮੇਰੇ ਉਤੇ ਕੇਸ ਦਰਜ ਕਰ ਦਿੱਤਾ। ਰਾਜੀਵ ਕੁਮਾਰ ਜੀ, ਤੁਸੀਂ ਚੁਣਾਵੀ ਪ੍ਰਕਿਰਿਆ ਦੀਆਂ ਕਿੰਨੀਆਂ ਧੱਜੀਆਂ ਉਡਾਓਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਖੁੱਲ੍ਹੇਆਮ ਹੋ ਰਹੀ ਗੁੰਡਾਗਰਦੀ ਖਿਲਾਫ ਸ਼ਿਕਾਇਤ ਕਰਨ ਉਤੇ ਦਿੱਲੀ ਦੀ ਮੁੱਖ ਮੰਤਰੀ ਖਿਲਾਫ ਚੋਣ ਕਮਿਸ਼ਨ ਨੇ ਪੁਲਿਸ ਕੇਸ ਕੀਤਾ। ਤਾਂ ਹੁਣ ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਦਾ ਇਹ ਆਫ਼ੀਸਲ ਸਟੈਡ ਹੈ। ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਦਾ ਕੰਮ ਆਮ ਆਦਮੀ ਪਾਰਟੀ ਖਿਲਾਫ ਖੁਦ ਗੁੰਡਾਗਰਦੀ ਕਰਨਾ, ਭਾਜਪਾ ਦੀ ਗੁੰਡਾਗਰਦੀ ਨੂੰ ਸੁਰੱਖਿਆ ਦੇਣਾ ਹੈ ਅਤੇ ਦਾਰੂ, ਪੈਸੇ ਅਤੇ ਸਾਮਾਨ ਵੰਡਣਾ ਹੈ। ਜੇਕਰ ਕੋਈ ਉਨ੍ਹਾਂ ਇਹ ਕੰਮ ਕਰਨ ਤੋਂ ਰੋਕੇਗਾ ਤਾਂ ਉਸ ਉਪੇ ਪੁਲਿਸ ਅਤੇ ਚੋਣ ਕਮਿਸ਼ਨ ਦੇ ਕੰਮ ਵਿੱਚ ਵਿਘਨ ਪਾਉਣ ਦਾ ਕੇਸ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।