ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਪੱਤਰਕਾਰਾਂ ਤੋਂ ਵੀ ਘਬਰਾਈ: ਬਲਵਿੰਦਰ ਕੁੰਭੜਾ

ਚੰਡੀਗੜ੍ਹ ਪੰਜਾਬ

ਮੋਹਾਲੀ, 04 ਫਰਵਰੀ ,ਬੋਲੇ ਪੰਜਾਬ ਬਿਊਰੋ :

ਦਿੱਲੀ ਅੰਦਰ ਚੱਲ ਰਹੇ ਚੋਣ ਪ੍ਰਚਾਰ ਨੂੰ ਕਵਰੇਜ ਕਰਨ ਲਈ ਪੰਜਾਬ ਤੇ ਪੱਤਰਕਾਰਾਂ ਦੀ ਇੱਕ ਟੀਮ ਦਿੱਲੀ ਵਿਖੇ ਪਹੁੰਚੀ। 01 ਫਰਵਰੀ ਨੂੰ ਰਾਤ ਦੇ ਸਮੇਂ ਕਵਰੇਜ ਤੇ ਇਤਰਾਜ ਦਰਸਾਉਂਦੇ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਗੁੰਡਾਗਰਦੀ ਕਰਦੇ ਹੋਏ ਪੱਤਰਕਾਰਾਂ ਦੇ ਕੈਮਰੇ ਤੋੜੇ ਅਤੇ ਪੱਤਰਕਾਰਾਂ ਨੂੰ ਜਖਮੀ ਕਰ ਦਿੱਤਾ। ਇਹ ਗੱਲ ਹੋਰ ਸ਼ਰਮਸ਼ਾਰ ਉਦੋਂ ਸਾਬਤ ਹੋਈ ਜਦੋਂ ਪੁਲਿਸ ਦੇ ਸਾਹਮਣੇ ਸ਼ਰੇਆਮ ਇਹ ਗੁੰਡਾਗਰਦੀ ਦਾ ਗੰਦਾ ਨਾਚ ਹੋਇਆ ਤੇ ਪੁਲਿਸ ਤਮਾਸ਼ਬੀਨ ਬਣ ਕੇ ਦੇਖਦੀ ਰਹੀ। ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੀ ਬਜਾਏ 8 ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਬੀ.ਆਰ. ਕੈਂਪ, ਤੁਗਲਕ ਰੋਡ ਦੇ ਥਾਣੇ ਵਿੱਚ ਬੰਦ ਰੱਖਿਆ ਤੇ ਸਾਰੀ ਰਾਤ ਉਹਨਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕੀਤਾ।
ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਸੀ ਬੀਸੀ ਮੋਰਚਾ ਪੰਜਾਬ ਅਤੇ ਅੱਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾਕੇ ਪ੍ਰੈਸ ਦਾ ਗਲਾ ਕੁੱਟਣ ਦੀ ਜੋ ਕੋਸ਼ਿਸ਼ ਕੀਤੀ, ਉਹ ਬੇਹਦ ਨਿੰਦਣ ਯੋਗ ਹੈ। ਐਸੀ ਬੀਸੀ ਮੋਰਚੇ ਵੱਲੋ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਾਂ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਤਾਂ ਪਹਿਲਾਂ ਹੀ ਘਬਰਾਈ ਸੀ, ਅੱਜ ਪੰਜਾਬ ਤੋਂ ਕਵਰੇਜ ਕਰਨ ਗਏ ਪੱਤਰਕਾਰਾਂ ਤੋਂ ਵੀ ਘਬਰਾ ਰਹੀ ਹੈ। ਅਸੀਂ ਪੱਤਰਕਾਰ ਭਾਈਚਾਰੇ ਨਾਲ ਹਮੇਸ਼ਾ ਚੱਟਾਨ ਵਾਂਗ ਖੜੇ ਹਾਂ।
ਮੋਰਚੇ ਦੇ ਸੀਨੀਅਰ ਆਗੂ ਤੇ ਐਸੀ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਸਾਡੀ ਯੂਨੀਅਨ ਪੱਤਰਕਾਰਾਂ ਤੇ ਹੋਏ ਹਮਲੇ ਅਤੇ ਗਲਤ ਢੰਗ ਨਾਲ ਹਿਰਾਸਤ ਵਿੱਚ ਰੱਖਣ ਦੀ ਨਿੰਦਿਆ ਕਰਦੀ ਹੈ। ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਨਾਲ ਧੱਕੇਸ਼ਾਹੀ ਹੋਵੇਗੀ ਜਾਂ ਹੱਕਾਂ ਤੇ ਡਾਕਾ ਮਾਰਿਆ ਜਾਵੇਗਾ। ਸਾਡੀ ਯੂਨੀਅਨ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੇਗੀ ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਜਦੋਂ ਵੀ ਦਿੱਲੀ ਵਿੱਚ ਕਿਸੇ ਸੰਘਰਸ਼ ਦੀ ਕਾਲ ਦੇਵੇਗਾ। ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਗੇ।
ਇਸ ਸਮੇਂ ਬਲਵਿੰਦਰ ਸਿੰਘ ਲਤਾੜਾ ਸੀਨੀਅਰ ਮੀਤ ਪ੍ਰਧਾਨ, ਗੁਰਜੈਪਾਲ ਸਿੰਘ ਚੀਫ ਆਰਗਨਾਈਜ਼ਰ ਲੁਧਿਆਣਾ, ਦਲਜੀਤ ਸਿੰਘ, ਗਜਿੰਦਰ ਸਿੰਘ ਗਜਨ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।