ਫ਼ਿਰੋਜ਼ਪੁਰ, 4 ਫ਼ਰਵਰੀ, ਬੋਲੇ ਪੰਜਾਬ ਬਿਊਰੋ :
ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ’ਤੇ ਅਣਪਛਾਤੇ ਹਮਲਾਵਰਾਂ ਨੇ ਫ਼ਿਰੋਜ਼ਪੁਰ-ਜੀਰਾ ਰੋਡ ’ਤੇ ਪਿੰਡ ਸ਼ੇਰਖਾ ਦੇ ਨੇੜੇ ਗੋਲੀਬਾਰੀ ਕੀਤੀ।ਉਦੋਂ ਕੁਲਬੀਰ ਜੀਰਾ ਆਪਣੀ ਕਾਰ ’ਚ ਸਫ਼ਰ ਕਰ ਰਹੇ ਸਨ। ਹਮਲਾਵਰ ਕ੍ਰੇਟਾ ਕਾਰ ’ਚ ਸਨ, ਜਿਨ੍ਹਾਂ ਨੇ ਜ਼ੀਰਾ ਦਾ ਪਿੱਛਾ ਕਰਦੇ ਹੋਏ ਗੋਲੀਆਂ ਚਲਾਈਆਂ।
ਇਸ ਵਾਰਦਾਤ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਜ਼ੀਰਾ ਦੀ ਕਾਰ ਦੇ ਪਿੱਛੇ ਕ੍ਰੇਟਾ ਗੱਡੀ ਦਿਖਾਈ ਦੇ ਰਹੀ ਹੈ। ਹਮਲਾਵਰ ਕੌਣ ਸਨ ਅਤੇ ਹਮਲੇ ਪਿੱਛੇ ਕੀ ਵਜ੍ਹਾ ਸੀ, ਪੁਲਿਸ ਜਾਂਚ ਕਰ ਰਹੀ ਹੈ।