ਲੁਧਿਆਣਾ : ਫੇਅਰਵੈਲ ਪਾਰਟੀ ਦੀ ਗੇੜੀ ਦੌਰਾਨ ਸਟੰਟਬਾਜ਼ੀ ਕਰ ਰਹੇ ਨੌਜਵਾਨਾਂ ਦੀ ਹੁਣ ਖੈਰ ਨਹੀਂ

ਪੰਜਾਬ


ਲੁਧਿਆਣਾ, 4 ਫਰਵਰੀ,ਬੋਲੇ ਪੰਜਾਬ ਬਿਊਰੋ :
ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਤੋਂ ਬਾਅਦ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ, ਜਿਸ ਤਹਿਤ ਸਖ਼ਤ ਕਾਰਵਾਈ ਕੀਤੀ ਗਈ। ਫੇਅਰਵੈਲ ਪਾਰਟੀ ਦੀ ਗੇੜੀ ਦੌਰਾਨ ਸਟੰਟਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਹੁਣ ਟਰੈਫਿਕ ਪੁਲਿਸ ਲੱਭ ਰਹੀ ਹੈ। ਇੱਕ ਨੌਜਵਾਨ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਉਸ ਦਾ ਕਈ ਧਾਰਾਵਾਂ ਹੇਠ ਚਾਲਾਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ ਵਿੱਚ ਕੁਝ ਵਿਦਿਆਰਥੀ ਗੱਡੀਆਂ ਵਿੱਚ ਸਵਾਰ ਹੋ ਕੇ ਫੇਅਰਵੈਲ ਪਾਰਟੀ ਦੇ ਨਾਂ ‘ਤੇ ਸ਼ਹਿਰ ਦੇ ਕਈ ਇਲਾਕਿਆਂ ‘ਚ ਗੇੜੀ ਲਗਾ ਰਹੇ ਸਨ। ਇਨ੍ਹਾਂ ਵਿੱਚੋਂ ਕੁਝ ਨੌਜਵਾਨ ਗੱਡੀਆਂ ਦੇ ਦਰਵਾਜ਼ਿਆਂ ਤੋਂ ਬਾਹਰ ਨਿਕਲ ਕੇ ਵੀ ਸਟੰਟ ਕਰਦੇ ਦਿਖਾਈ ਦਿੱਤੇ, ਜਦਕਿ ਹੋਰ ਕਈ ਨੌਜਵਾਨ ਗਲਤ ਢੰਗ ਨਾਲ ਗੱਡੀਆਂ ਚਲਾ ਰਹੇ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਗੱਡੀਆਂ ਦੇ ਨੰਬਰ ਦੇ ਆਧਾਰ ‘ਤੇ ਉਨ੍ਹਾਂ ਦੀ ਪਛਾਣ ਲਈ ਟਰੈਫਿਕ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕ ਨੌਜਵਾਨ ਦੀ ਪਹਿਚਾਣ ਹੋ ਚੁੱਕੀ ਹੈ, ਜਿਸ ਦਾ ਜਿਗ-ਜੈਗ ਡਰਾਈਵਿੰਗ, ਖ਼ਤਰਨਾਕ ਡਰਾਈਵਿੰਗ, ਬਿਨਾਂ ਸੀਟ ਬੈਲਟ ਆਦਿ ਸਮੇਤ ਕਈ ਧਾਰਾਵਾਂ ਅਧੀਨ ਚਾਲਾਨ ਕੀਤਾ ਗਿਆ ਹੈ, ਜਦਕਿ ਹੋਰਾਂ ਦੀ ਪਛਾਣ ਦੀ ਕਾਰਵਾਈ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।