ਜਕਾਰਤਾ: 4 ਫਰਵਰੀ, ਬੋਲੇ ਪੰਜਾਬ ਬਿਊਰੋ :
ਇੰਡੋਨੇਸ਼ੀਆ ਵਿਚ ਅੱਜ ਮੰਗਲਵਾਰ ਨੂੰ ਸਵੇਰੇ ਭੂਚਾਲ ਆਇਆ ਜਿਸ ਦੀ ਤੀਬਰਤਾ 6.1 ਸੀ । ਭੂਚਾਲ ਜਕਾਰਤਾ ਦੇ ਸਮੇਂ ਅਨੁਸਾਰ ਸਵੇਰੇ 04:35 ਵਜੇ ਆਇਆ। ਇਸਦਾ ਕੇਂਦਰ ਉੱਤਰੀ ਹਲਮੇਹਰਾ ਰੀਜੈਂਸੀ ਵਿਚ ਦੋਈ ਟਾਪੂ ਤੋਂ 86 ਕਿਲੋਮੀਟਰ ਉੱਤਰ-ਪੂਰਬ ਵਿਚ ਸਮੁੰਦਰੀ ਤਲ ਤੋਂ ਹੇਠਾਂ 105 ਕਿਲੋਮੀਟਰ ਦੀ ਡੂੰਘਾਈ ਵਿਚ ਸਥਿਤ ਸੀ। ਇਹ ਜਾਣਕਾਰੀ ਦੇਸ਼ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਨੇ ਦਿਤੀ। ਰਾਹਤ ਦੀ ਗੱਲ ਇਹ ਰਹੀ ਕਿ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਕਿਉਂਕਿ ਭੂਚਾਲ ਕਾਰਨ ਵੱਡੀਆਂ ਲਹਿਰਾਂ ਪੈਦਾ ਹੋਣ ਦੀ ਉਮੀਦ ਨਹੀਂ ਸੀ। ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਅਕਸਰ ਭੂਚਾਲਾਂ ਨਾਲ ਪ੍ਰਭਾਵਤ ਹੁੰਦਾ ਹੈ।