ਭਾਰਤ ‘ਚ ਨਾਜਾਇਜ਼ ਤੌਰ ‘ਤੇ ਰਹਿ ਰਹੇ 27 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

ਨੈਸ਼ਨਲ

ਕੋਚੀ, 1 ਫਰਵਰੀ,ਬੋਲੇ ਪੰਜਾਬ ਬਿਊਰੋ :
ਕੇਰਲ ਦੇ ਕੋਚੀ ’ਚ ਨਾਜਾਇਜ਼ ਤਰੀਕੇ ਨਾਲ ਰਹਿਣ ਤੇ ਨੌਕਰੀ ਕਰਨ ਦੇ ਦੋਸ਼ ’ਚ 27 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਰਨਾਕੁਲਮ ਰੂਰਲ ਪੁਲਿਸ ਤੇ ਅੱਤਵਾਦ ਵਿਰੋਧੀ ਦਸਤੇ (ਏਟੀਐੱਸ) ਵੱਲੋਂ ਚਲਾਈ ਗਈ ਸਾਂਝੀ ਮੁਹਿੰਮ ਤਹਿਤ ਐਰਨਾਕੁਲਮ ਦੇ ਪਰਾਵੁਰ ਖੇਤਰ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਗਲਾਦੇਸ਼ ਨਾਗਰਿਕ ਬੰਗਾਲ ਦੇ ਪਰਵਾਸੀ ਮਜ਼ਦੂਰਾਂ ਦੇ ਨਾਂ ’ਤੇ ਵੱਖ ਵੱਖ ਥਾਵਾਂ ’ਤੇ ਕੰਮ ਕਰ ਰਹੇ ਸਨ।
ਇਹ ਗ੍ਰਿਫ਼ਤਾਰੀ ਆਪ੍ਰੇਸ਼ਨ ਕਲੀਨ ਦਾ ਹਿੱਸਾ ਹੈ। ਇਸ ਮੁਹਿੰਮ ਨੂੰ ਦੋ ਹਫਤੇ ਪਹਿਲਾਂ 28 ਸਾਲਾ ਬੰਗਲਾਦੇਸ਼ੀ ਨਾਗਰਿਕ ਤਸਲੀਮਾ ਬੇਗਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਰਨਾਕੁਲਮ ਰੂਰਲ ਜ਼ਿਲ੍ਹਾ ਪੁਲਿਸ ਮੁਖੀ ਵੈਭਵ ਸਕਸੈਨਾ ਨੇ ਸ਼ੁਰੂ ਕੀਤੀ ਸੀ। ਉੱਤਰੀ ਪਰਾਵੁਰ ’ਚ ਬੰਗਲਾਦੇਸ਼ ਨਾਗਰਿਕਾਂ ਦੇ ਨਾਜਾਇਜ਼ ਤਰੀਕੇ ਨਾਲ ਰਹਿਣ ਦੀ ਗੁਪਤ ਸੂਚਨਾ ਮਿਲਣ ਤੋਂ ਬਾਅਦ ਏਟੀਐੱਸ ਦੀ ਮਦਦ ਨਾਲ ਐਰਨਾਕੁਲਮ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਦੇ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਕਿ ਉਹ ਸਾਰੇ ਬੰਗਲਾਦੇਸ਼ੀ ਨਾਗਰਿਕ ਹਨ, ਜੋ ਭਾਰਤੀ ਬਣ ਕੇ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਹਨ। ਪੁਲਿਸ ਅਨੁਸਾਰ, ਉਹ ਸਾਰੇ ਬੰਗਾਲ ਤੋਂ ਸਰਹੱਦ ਪਾਰ ਕਰ ਕੇ ਆਏ ਸਨ। ਕੋਚੀ ਪੁੱਜਣ ਤੋਂ ਪਹਿਲਾਂ ਉਨ੍ਹਾਂ ਏਜੰਟ ਰਾਹੀਂ ਆਧਾਰ ਕਾਰਡ ਤੇ ਹੋਰਨਾਂ ਦਸਤਾਵੇਜ਼ ਹਾਸਲ ਕੀਤੇ। ਉਹ ਵੱਖ ਵੱਖ ਖੇਤਰਾਂ ’ਚ ਕੰਮ ਕਰ ਰਹੇ ਸਨ, ਉਨ੍ਹਾਂ ’ਚੋਂ ਕਈ ਮਜ਼ਦੂਰ ਕੈਂਪ ’ਚ ਰਹਿੰਦੇ ਸਨ। ਉਨ੍ਹਾਂ ਦੀਆਂ ਸਰਗਰਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।