ਰਾਜਪੁਰਾ 1 ਫਰਵਰੀ ,ਬੋਲੇ ਪੰਜਾਬ ਬਿਊਰੋ :
ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਸਰਪ੍ਰਸਤ ਮਥੁਰਾ ਦਾਸ ਸਵਤੰਤਰ ਅਤੇ ਚੈਅਰਮੈਨ ਰਾਜ ਕੁਮਾਰ ਜੈਨ ਦੀ ਰਹਿਨੁਮਾਈ ਅਤੇ ਕੁਲਦੀਪ ਕੁਮਾਰ ਵਰਮਾ ਦੀ ਪ੍ਰਧਾਨਗੀ ਵਿੱਚ ਅਤੇ ਕੈਸ਼ੀਅਰ ਅਨਿਲ ਕੁਮਾਰ ਸ਼ਰਮਾ, ਸ਼ਿਵ ਕੁਮਾਰ ਛਾਬੜਾ ਦੇ ਸਹਿਯੋਗ ਨਾਲ ਸਮਾਜਿਕ ਭਲਾਈ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸਮਾਰੋਹ ਵਿੱਚ 12 ਪ੍ਰਾਇਮਰੀ ਸਕੂਲਾਂ ਦੇ 1502 ਵਿਦਿਆਰਥੀਆਂ ਨੂੰ ਵਾਰਮਰ ਵੰਡੇ ਗਏ। ਇਹ ਸਮਾਗਮ ਸ਼ਹਿਰ ਦੇ ਸਥਾਨਕ ਸਰਕਾਰੀ ਐਲੀੈਂਟਰੀ ਸਕੂਲ ਨੰਬਰ 1 ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪ੍ਰੀਸ਼ਦ ਦੇ ਮੈਂਬਰਾਂ, ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਉਪਰਾਲਾ ਸਰਦੀ ਦੇ ਮੌਸਮ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ, ਤਾਂ ਜੋ ਉਹ ਨਿਰਵਿਘਨ ਤਰੀਕੇ ਨਾਲ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਮੌਕੇ ‘ਤੇ ਪ੍ਰਧਾਨ ਨੇ ਸਮਾਜਿਕ ਸੇਵਾਵਾਂ ਵਿੱਚ ਹੋਰ ਯੋਗਦਾਨ ਪਾਉਣ ਦੀ ਗੱਲ ਵੀ ਕੀਤੀ।
ਸਕੂਲ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ -2, ਹੈੱਡ ਮਿਸਟ੍ਰੈਸ ਰਚਨਾ ਰਾਣੀ ਬਲਾਕ ਨੋਡਲ ਅਫ਼ਸਰ ਰਾਜਪੁਰਾ-1, ਬਲਵਿੰਦਰ ਕੁਮਾਰ ਬੀਪੀਈਓ ਰਾਜਪੁਰਾ -1ਅਤੇ ਸਕੂਲ ਇੰਚਾਰਜਾਂ ਨੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ। ਮੰਚ ਸੰਚਾਲਨ ਪ੍ਰੀਸ਼ਦ ਦੇ ਸਕੱਤਰ ਪਰਮਜੀਤ ਸਿੰਘ ਸੇਵਾ ਮੁਕਤ ਪ੍ਰਿੰਸੀਪਲ ਆਈਟੀਆਈ ਨੇ ਕੀਤਾ।
ਇਸ ਮੌਕੇ ਭੋਲੀ ਰਾਣੀ ਹੈੱਡ ਟੀਚਰ ਸ.ਐ.ਸ ਨੰਬਰ 1, ਯੋਗੇਸ਼ ਕੁਮਾਰ, ਮਨਪ੍ਰੀਤ ਕੌਰ, ਅਸ਼ੋਕ ਮਦਾਨ, ਸ਼ਵੇਸ਼ ਦਾਸ, ਨਰਿੰਦਰ ਕੁਮਾਰ, ਜਸਪ੍ਰੀਤ ਸਿੰਘ, ਐਸ.ਕੇ.ਬੀ ਸਟੂਡੀਓ , ਸੁਨੀਤਾ ਰਾਣੀ, , ਮੈਡਮ ਚਿੱਤਰਾ, ਮਿਨਾਕਸ਼ੀ ਸੇਠੀ, ਵੰਦਨਾ, ਹਰਸ਼ਾ, ਨੀਤੀ ਮਦਾਨ ਰਾਹੁਲ ਮਹਿਤਾ, ਫ਼ਤਹਿ ਸਿੰਘ ਮਨਜੀਤ ਸਿੰਘ ਸੀਐੱਚਟੀ, ਰਾਜਿੰਦਰ ਸਿੰਘ ਚਾਨੀ, ਮੇਜਰ ਸਿੰਘ ਹਾਜਰ ਸਨ।