ਸ੍ਰੀ ਮੁਕਤਸਰ ਸਾਹਿਬ, 1 ਫਰਵਰੀ,ਬੋਲੇ ਪੰਜਾਬ ਬਿਊਰੋ :
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਹਰੀਕੇ ਕਲਾਂ ਨੇੜੇ ਹੋਏ ਸੜਕ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੇਰ ਰਾਤ ਧੁੰਦ ਕਾਰਨ ਦਰੱਖਤ ਨਾਲ ਕਾਰ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਤਰਸੇਮ ਲਾਲ ਵਜੋਂ ਹੋਈ ਹੈ। ਮਰਨ ਵਾਲੇ ਦੋਨੋਂ ਵਿਅਕਤੀ ਨਜ਼ਦੀਕੀ ਰਿਸ਼ਤੇਦਾਰ ਜੀਜਾ-ਸਾਲਾ ਸਨ।
ਮਰਾੜ੍ਹ ਕਲਾਂ ਵਾਸੀ ਤਰਸੇਮ ਲਾਲ ਆਪਣੇ ਜੀਜਾ ਵਿਜੇ ਕੁਮਾਰ ਵਾਸੀ ਹਰੀਕੇ ਕਲਾਂ ਨੂੰ ਉਸਦੇ ਪਿੰਡ ਹਰੀਕੇ ਕਲਾਂ ਛੱਡਣ ਚੱਲਿਆ ਸੀ।ਇਸੇ ਦੌਰਾਨ ਪਿੰਡ ਦੇ ਨਜਦੀਕ ਸੜਕ ਹਾਦਸੇ ’ਚ ਦੋਵਾਂ ਦੀ ਮੌਤ ਹੋ ਗਈ।