ਫਤਿਹਗੜ੍ਹ ਸਾਹਿਬ ,31 ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਮੂਹ ਮੁਲਾਜ਼ਮਾਂ, ਅਧਿਕਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਲ ਸਪਲਾਈ ਕੰਪਲੈਕਸ ਫਤਿਹਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਗਿਆਨੀ ਗੁਰਜੰਟ ਸਿੰਘ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਗਿਆਨੀ ਆਕਾਸ਼ਦੀਪ ਸਿੰਘ ਹਜੂਰੀ ਰਾਗੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਗੁਰੂ ਦਾ ਲੰਗਰ ਅਟੁੱਟ ਚਲਾਇਆ ਗਿਆ। ਇਸ ਮੌਕੇ ਕਾਰਜਕਰੀ ਇੰਜੀਨੀਅਰ ਸਮੇਤ ਉੱਪ ਇੰਜੀਨੀਅਰ ਹਰਵਿੰਦਰ ਸਿੰਘ, ਗਗਨਦੀਪ ਸਿੰਘ ਵਿਰਕ ,ਗੌਤਮ ਜਿੰਦਲ, ਸਤਨਾਮ ਸਿੰਘ ਮੱਟੂ ,ਕ੍ਰਿਸ਼ਨ ਕੁਮਾਰ ,ਜੇਈ ਪ੍ਰਵੀਨ ਸਿੰਘ, ਗੁਰਮੀਤ ਸਿੰਘ, ਰੋਹੀ ਰਾਮ ,ਕੁਲਵੰਤ ਸਿੰਘ, ਪਰਨੀਤ ਸਿੰਘ, ਸਚਿਨ ,ਰਮਨਦੀਪ ਸਿੰਘ ਮੰਡਲ ਸਟੂਡੈਂਟ ਦਵਿੰਦਰ ਕੌਰ , ਡਰਾਇੰਗ ਬਰਾਂਚ ਅਵਿਨਾਸ਼ ਕੌਰ, ਕੁਲਦੀਪ ਕੌਰ, ਦਫਤਰੀ ਮੁਲਾਜ਼ਮ ਬਲਜੀਤ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਦਿਲਬਰ ਸਿੰਘ ,ਤਰਸੇਮ ਕਾਹਲੋਂ, ਜਗਤਾਰ ਸਿੰਘ ,ਸਰਨਜੀਤ ਸਿੰਘ, ਗਣੇਸ਼ ਕੁਮਾਰ, ਜਲ ਸਪਲਾਈ ਤਾਲਮੇਲ ਕਮੇਟੀ ਵੱਲੋਂ ਸੁਖਜਿੰਦਰ ਸਿੰਘ ਚਨਾਰਥਲ ,ਮਲਾਗਰ ਸਿੰਘ ਖਮਾਣੋਂ,ਹਰਜੀਤ ਸਿੰਘ ਗਿੱਲ, ਤਰਲੋਚਨ ਸਿੰਘ, ਹਰਜਿੰਦਰ ਪਾਲ, ਰਣਜੀਤ ਸਿੰਘ ,ਦਰਸ਼ਨ ਸਿੰਘ, ਕੰਟਰੈਕਟ ਆਗੂ ਗੁਰਵਿੰਦਰ ਸਿੰਘ ਪੰਜੋਲੀ ਜਸਪਾਲ ਸਿੰਘ ,ਜਗਤਾਰ ਸਿੰਘ ਰੱਤੋਂ ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਦਫਤਰਾਂ ਦੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਡਵੀਜ਼ਨ ਦੇ ਸਮੁੱਚੇ ਦਫਤਰੀ ਤੇ ਫੀਲਡ ਮੁਲਾਜ਼ਮਾਂ ਨੇ ਸਵੇਰ ਤੋਂ ਲਗਾਤਾਰ ਸੇਵਾ ਕੀਤੀ ।