ਅਮਾਰੀ ਹਿਲਜ਼ ਨੇ ਮੋਹਾਲੀ ਪੁਲਿਸ ਨਾਲ ਮਿਲ ਕੇ ਪਹਿਲਾ ਆਧੁਨਿਕ ਪੁਲਿਸ ਬੀਟ ਬਾਕਸ ਸਥਾਪਤ ਕੀਤਾ

ਪੰਜਾਬ

ਮੋਹਾਲੀ, 31 ਜਨਵਰੀ ,ਬੋਲੇ ਪੰਜਾਬ ਬਿਊਰੋ :

ਸਰਵਜਨਿਕ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਅਮਾਰੀ ਹਿਲਜ਼, ਮਿਆਪੁਰ ਚੰਗੇੜ, ਨਵਾਂ ਚੰਡੀਗੜ੍ਹ ਨੇ ਮੋਹਾਲੀ ਪੁਲਿਸ ਨਾਲ ਮਿਲ ਕੇ ਇੱਕ ਆਧੁਨਿਕ ਪੁਲਿਸ ਬੀਟ ਬਾਕਸ ਸਥਾਪਤ ਕੀਤਾ ਹੈ। ਇਸ ਪਹਿਲ ਦਾ ਉਦੇਸ਼ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣਾਉਣਾ ਹੈ। ਇਸ ਦਾ ਉਦਘਾਟਨ ਡੀਆਈਜੀ (ਰੋਪੜ ਰੇਨਜ) ਹਰਚਰਨ ਸਿੰਘ ਭੁੱਲਰ ਨੇ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਐਸ.ਪੀ. ਮੋਹਾਲੀ, ਦੀਪਕ ਪਰੀਕ ਵੀ ਮੌਜੂਦ ਸਨ।

ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਇਹ ਪਹਲ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ ਅਤੇ ਭਵਿੱਖ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਬੂਥ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਨੂੰ ਇਸ ਯੋਜਨਾ ਰਾਹੀਂ ਇੱਕ ਮਾਡਲ ਜ਼ਿਲ੍ਹਾ ਬਣਾਇਆ ਜਾਵੇਗਾ, ਜਿੱਥੇ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਨੂੰ ਇਸ ਯੋਜਨਾ ਦੇ ਤਹਿਤ ਕਵਰ ਕੀਤਾ ਗਿਆ ਹੈ, ਜਿਸ ਨਾਲ ਗ੍ਰਾਮੀਣ ਖੇਤਰਾਂ ਵਿੱਚ ਵੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ, ਪੀਸੀਆਰ (ਪੁਲਿਸ ਕੰਟਰੋਲ ਰੂਮ) ਵੈਨ ਇਨ੍ਹਾਂ ਬੂਥਾਂ ‘ਤੇ ਰੁਕ ਕੇ ਗਸ਼ਤ ਕਰ ਸਕਣਗੀਆਂ, ਜਿਸ ਨਾਲ ਸੁਰੱਖਿਆ ਪ੍ਰਣਾਲੀ ਹੋਰ ਪ੍ਰਭਾਵਸ਼ਾਲੀ ਬਣੇਗੀ।

ਡੀਆਈਜੀ ਭੁੱਲਰ ਨੇ ਇਹ ਵੀ ਦੱਸਿਆ ਕਿ ਅਪਰਾਧੀਆਂ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ, ਅਤੇ ਇਹ ਬੂਥ ਜਾਂਚ ਕਾਰਜਾਂ ਵਿੱਚ ਵੀ ਸਹਾਇਕ ਸਾਬਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਦੀ ਸੀਮਾ ‘ਤੇ ਇਹਨਾਂ ਬੂਥਾਂ ਦੀ ਮੌਜੂਦਗੀ ਨਾਲ ਅਪਰਾਧਾਂ ‘ਤੇ ਨਿਯੰਤਰਣ ਰੱਖਣ ਵਿੱਚ ਮਦਦ ਮਿਲੇਗੀ ਅਤੇ ਇਹ ਪ੍ਰੋਜੈਕਟ ਪੂਰੇ ਜ਼ਿਲ੍ਹੇ ਲਈ ਲਾਭਕਾਰੀ ਹੋਵੇਗਾ।

ਇਸ ਦੇ ਨਾਲ ਹੀ, ਸੀਸੀਟੀਵੀ ਕੈਮਰਿਆਂ ਰਾਹੀਂ ਪੂਰੇ ਖੇਤਰ ਦੀ ਨਿਗਰਾਨੀ ਕੀਤੀ ਜਾਵੇਗੀ, ਜਿਸ ਨਾਲ ਸੁਰੱਖਿਆ ਪ੍ਰਣਾਲੀ ਹੋਰ ਵੀ ਮਜ਼ਬੂਤ ਬਣੇਗੀ।

ਐਸ.ਐਸ.ਪੀ. ਮੋਹਾਲੀ, ਦੀਪਕ ਪਰੀਕ ਨੇ ਆਧੁਨਿਕ ਪੁਲਿਸ ਸੰਦਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, “ਇਹ ਆਧੁਨਿਕ ਪੁਲਿਸ ਬੀਟ ਬਾਕਸ ਤਕਨੀਕੀ ਤੌਰ ‘ਤੇ ਵਿਕਸਤ ਸੁਰੱਖਿਆ ਉਪਕਰਨਾਂ ਨਾਲ ਲੈਸ ਹੈ, ਜੋ ਇਸ ਖੇਤਰ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਰਹਾਇਸ਼ੀਆਂ ਤੇ ਯਾਤਰੀਆਂ ਲਈ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਵੇਗਾ।”

ਅਮਾਰੀ ਹਿਲਜ਼ ਦੇ ਮੈਨੇਜਿੰਗ ਡਾਇਰੈਕਟਰ, ਸਹਜਬੀਰ ਸਿੰਘ ਸਿੱਧੂ ਨੇ ਇਸ ਪ੍ਰੋਜੈਕਟ ਦੀ ਸਮਾਜਿਕ ਭਲਾਈ ਅਤੇ ਸੁਰੱਖਿਆ ਪ੍ਰਤੀ ਵਚਨਬੱਧਤਾ ਉਤੇ ਚਾਨਣ ਪਾਇਆ। ਉਨ੍ਹਾਂ ਕਿਹਾ, “ਅਮਾਰੀ ਹਿਲਜ਼ ਨੇ ਮੋਹਾਲੀ ਪੁਲਿਸ ਦੇ ਸਹਿਯੋਗ ਨਾਲ ਇਸ ਪਹਿਲ ਦੀ ਸ਼ੁਰੂਆਤ ਕੀਤੀ ਹੈ, ਤਾਂ ਜੋ ਸਰਵਜਨਿਕ ਸੁਰੱਖਿਆ ਦੇ ਢਾਂਚੇ ਨੂੰ ਆਧੁਨਿਕ ਬਣਾਇਆ ਜਾ ਸਕੇ। ਇਹ ਪਹਿਲ ਨਾ ਕੇਵਲ ਸੜਕਾਂ ‘ਤੇ ਪੁਲਿਸ ਦੀ ਮੌਜੂਦਗੀ ਵਧਾਵੇਗੀ, ਬਲਕਿ ਸਾਡੀ ਦ੍ਰਿਸ਼ਟੀਕੋਣ ਨਾਲ ਵੀ ਮਿਲਦੀ ਹੈ, ਜਿਸ ਵਿੱਚ ਅਸੀਂ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨ, ਸਹੂਲਤਾਂ ਨੂੰ ਆਧੁਨਿਕ ਬਣਾਉਣ ਲਈ ਪ੍ਰਤੀਬੱਧ ਹਾਂ, ਤਾਂ ਜੋ ਨਿਗਰਾਨੀ ਅਤੇ ਤੁਰੰਤ ਕਾਰਵਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।”
ਅਮਾਰੀ ਹਿਲਜ਼, ਮਿਆਪੁਰ ਚੰਗੇੜ, ਨਵਾਂ ਚੰਡੀਗੜ੍ਹ ਵਿੱਚ ਇੱਕ ਪ੍ਰੀਮੀਅਮ ਰੀਅਲ ਐਸਟੇਟ ਪ੍ਰੋਜੈਕਟ ਹੈ, ਜੋ ਵਿਲਾਸ਼ਪੂਰਨ ਜੀਵਨ, ਸ਼ਾਂਤੀ ਅਤੇ ਆਧੁਨਿਕ ਸਹੂਲਤਾਂ ਦਾ ਵਿਲੱਖਣ ਮਿਲਾਪ ਪੇਸ਼ ਕਰਦਾ ਹੈ। ਇੱਕ ਉੱਚ-ਸਤਰੀਆ ਰਹਾਇਸ਼ੀ ਭਾਈਚਾਰਾ ਬਣਾਉਣ ਦੀ ਦ੍ਰਿਸ਼ਟੀ ਨਾਲ, ਅਮਾਰੀ ਹਿਲਜ਼ ਨੂੰ ਵਿਆਪਕ ਹਰੇ-ਭਰੇ ਖੇਤਰਾਂ, ਵਿਸ਼ਵ-ਪੱਧਰੀ ਬੁਨਿਆਦੀ ਢਾਂਚੇ ਅਤੇ ਸੋਚ-ਵਿਚਾਰ ਕਰਕੇ ਡਿਜ਼ਾਈਨ ਕੀਤੇ ਗਏ ਸਥਾਨਾਂ ਨਾਲ ਵਿਕਸਤ ਕੀਤਾ ਗਿਆ ਹੈ, ਜੋ ਉਤਕ੍ਰਿਸ਼ਟ ਜੀਵਨ ਸ਼ੈਲੀ ਲਈ ਉਚਿਤ ਹਨ।

ਆਧੁਨਿਕ ਪੁਲਿਸ ਬੀਟ ਬਾਕਸ ਦੀ ਸਥਾਪਨਾ, ਅਮਾਰੀ ਹਿਲਜ਼ ਦੀ ਸਮਾਜਿਕ ਵਿਕਾਸ ਅਤੇ ਸਰਵਜਨਿਕ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਪਹਿਲ ਕੰਪਨੀ ਨੂੰ ਇੱਕ ਜ਼ਿੰਮੇਵਾਰ ਕਾਰਪੋਰੇਟ ਇਕਾਈ ਵਜੋਂ ਹੋਰ ਮਜ਼ਬੂਤ ਕਰਦੀ ਹੈ, ਜੋ ਖੇਤਰ ਵਿੱਚ ਜੀਵਨ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।