ਪ੍ਰਯਾਗਰਾਜ, 31 ਜਨਵਰੀ,ਬੋਲੇ ਪੰਜਾਬ ਬਿਊਰੋ :
ਮਹਾਕੁੰਭ ਦੀ ਸਭ ਤੋਂ ਮਹਿੰਗੀ ਡੋਮ ਸਿਟੀ ‘ਚ ਅੱਗ ਲੱਗ ਗਈ। ਕੌਟੇਜ ਨੰਬਰ-1 ਵਿੱਚ ਅੱਗ ਲੱਗ ਗਈ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸੇ ਦੌਰਾਨ ਇੱਥੇ ਮੌਨੀ ਮੱਸਿਆ ‘ਤੇ ਮਚੀ ਭਗਦੜ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਅੱਜ ਪ੍ਰਯਾਗਰਾਜ ਪਹੁੰਚੇਗਾ। ਸੇਵਾਮੁਕਤ ਜੱਜ ਹਰਸ਼ ਕੁਮਾਰ ਦੀ ਅਗਵਾਈ ਹੇਠ 3 ਮੈਂਬਰਾਂ ਦੀ ਟੀਮ ਮੇਲੇ ਵਾਲੇ ਖੇਤਰ ਵਿੱਚ ਜਾਵੇਗੀ। ਅਧਿਕਾਰੀਆਂ ਤੋਂ ਪੁੱਛਗਿੱਛ ਹੋਵੇਗੀ। ਕਮਿਸ਼ਨ ਇੱਕ ਮਹੀਨੇ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗਾ।