ਨਵੀਂ ਦਿੱਲੀ ਵਿਖੇ ਪੰਜਾਬ ਸਰਕਾਰ ਲਿਖੀ ਗੱਡੀ ‘ਚੋਂ 8 ਲੱਖ ਰੁਪਏ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ

ਨੈਸ਼ਨਲ

ਨਵੀਂ ਦਿੱਲੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :
ਨਵੀਂ ਦਿੱਲੀ ਜ਼ਿਲ੍ਹੇ ਦੇ ਤਿਲਕ ਮਾਰਗ ਥਾਣਾ ਇਲਾਕੇ ਵਿੱਚ ਪੰਜਾਬ ਨੰਬਰ ਦੀ ਇੱਕ ਗੱਡੀ ਤੋਂ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਗੱਡੀ ’ਤੇ “ਪੰਜਾਬ ਸਰਕਾਰ” ਲਿਖਿਆ ਹੋਇਆ ਸੀ।
ਪੁਲਿਸ ਅਧਿਕਾਰੀ ਦੇਵੇਸ਼ ਮਹਲਾ ਅਨੁਸਾਰ ਗੱਡੀ ਵਿੱਚੋਂ ਇੱਕ ਰਾਸ਼ਟਰੀ ਪਾਰਟੀ ਦੇ ਪੈਂਫਲੈਟ ਵੀ ਬਰਾਮਦ ਹੋਏ ਹਨ। ਪੁਲਿਸ ਗੱਡੀ ਚਲਾਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਕਦੀ ਅਤੇ ਸ਼ਰਾਬ ਕਿੱਥੋਂ ਅਤੇ ਕਿਸਦੇ ਆਖਣ ’ਤੇ ਆਈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹ ਗੱਡੀ ਵਾਕਈ “ਪੰਜਾਬ ਸਰਕਾਰ” ਦੀ ਹੈ ਜਾਂ ਕਿਸੇ ਨੇ ਬਸ ਇਸ ’ਤੇ ਐਵੇਂ ਲਿਖ ਦਿੱਤਾ ਹੈ।
ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਅਧਿਕਾਰੀ ਦੇਵੇਸ਼ ਮਹਲਾ ਨੇ ਦੱਸਿਆ ਕਿ ਬੁਧਵਾਰ ਨੂੰ ਤਿਲਕ ਮਾਰਗ ਥਾਣਾ ਦੀ ਟੀਮ ਚੋਣ ਆਯੋਗ ਦੇ ਹੁਕਮ ਅਨੁਸਾਰ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਪੰਜਾਬ ਨੰਬਰ ਦੀ ਇੱਕ ਸ਼ੱਕੀ ਗੱਡੀ ਨੂੰ ਰੋਕਿਆ। ਗੱਡੀ ’ਤੇ “ਪੰਜਾਬ ਸਰਕਾਰ” ਲਿਖਿਆ ਹੋਇਆ ਸੀ।
ਗੱਡੀ ਦੀ ਤਲਾਸ਼ੀ ਲੈਣ ’ਤੇ ਇਸ ਵਿੱਚੋਂ ਅੱਠ ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ, ਗੱਡੀ ਦੇ ਪਿਛਲੇ ਹਿੱਸੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਗੱਡੀ ਵਿੱਚ ਇੱਕ ਪਾਰਟੀ ਦੀ ਚੋਣ ਪ੍ਰਚਾਰ ਸਮੱਗਰੀ (ਪੈਂਫਲੈਟ) ਵੀ ਮੌਜੂਦ ਸਨ। ਕਰਮਚਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਨੇ ਗੱਡੀ ਨੂੰ ਥਾਣੇ ਲਿਜਾ ਕੇ ਜਾਂਚ ਸ਼ੁਰੂ ਕਰ ਦਿੱਤੀ।ਤਫ਼ਤੀਸ਼ ਤੋਂ ਬਾਅਦ ਤਿਲਕ ਮਾਰਗ ਥਾਣੇ ਵਿੱਚ ਕੇਸ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।