ਰਾਜਪੁਰਾ-1 ਅਤੇ ਰਾਜਪੁਰਾ-2 ਦੇ ਸਾਇੰਸ ਅਧਿਆਪਕਾਂ ਨੂੰ ਸੈਮੀਨਾਰ ਦੌਰਾਨ ਚੰਗੇ ਨਤੀਜਿਆਂ ਲਈ ਪ੍ਰੇਰਿਤ ਕੀਤਾ

ਪੰਜਾਬ

ਅਧਿਆਪਕ ਮਿਸ਼ਨ ਸ਼ਤ-ਪ੍ਰਤੀਸ਼ਤ ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਪ੍ਰੇਰਿਤ ਕਰਨ: ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ

ਰਾਜਪੁਰਾ 30 ਜਨਵਰੀ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਦਫਤਰ ਡਾਇਰੈਕਟਰ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕਾਲਕਾ ਰੋਡ ਵਿਖੇ ਬਲਾਕ ਰਾਜਪੁਰਾ-1 ਅਤੇ ਰਾਜਪੁਰਾ-2 ਦੇ ਸਾਇੰਸ ਅਧਿਆਪਕਾਂ ਦੇ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ 65 ਦੇ ਕਰੀਬ ਅਧਿਆਪਕਾਂ ਨੇ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-1
2 ਅਤੇ ਰਚਨਾ ਹੰਸ ਬਲਾਕ ਨੋਡਲ ਅਫ਼ਸਰ ਬਲਾਕ ਰਾਜਪੁਰਾ-1 ਨੇ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੇ ਸਾਇੰਸ ਅਧਿਆਪਕਾਂ ਦਾ ਇੱਕ ਦਿਨਾ ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਸਾਮਾਨ ਇਮਤਿਹਾਨਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਤਿਆਰੀ ਕਰਵਾਉਣ, ਮਿਸ਼ਨ ਸ਼ਤ ਪ੍ਰਤੀਸ਼ਤ ਲਈ ਪ੍ਰੇਰਿਤ ਕਰਨ, ਮਿਸ਼ਨ ਮੈਰਿਟ ਲਈ ਮਿਹਨਤੀ ਅਤੇ ਪ੍ਰਗਤੀਸ਼ੀਲ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਕਾਇਮ ਕਰਕੇ ਹੋਰ ਵਧੀਆ ਢੰਗ ਨਾਲ ਤਿਆਰੀਆਂ ਕਰਵਾਉਣ ਲਈ ਪ੍ਰੇਰਿਆ। ਇਸ ਮੌਕੇ ਅਧਿਆਪਕਾਂ ਨੂੰ ਸਾਇੰਸ ਵਿਸ਼ੇ ਦੀਆਂ ਪ੍ਰਯੋਗੀ ਕਿਰਿਆਵਾਂ ਅਤੇ ਧਾਰਨਾਵਾਂ ਵੀ ਬਲਾਕ ਰਿਸੋਰਸ ਪਰਸਨਾਂ ਨੇ ਕਰਵਾਈਆਂ। ਇਸ ਸੈਮੀਨਾਰ ਦੌਰਾਨ ਸਕੂਲ ਪ੍ਰਿੰਸੀਪਲ ਡਾ: ਨਰਿੰਦਰ ਕੌਰ ਨੇ ਸਮੂਹ ਸੈਮੀਨੇਰੀਅਨ ਨੂੰ ਜੀ ਆਇਆਂ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬੀ ਐਨ ਓ ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ, ਬੀ ਐਨ ਓ ਰਚਨਾ ਹੰਸ ਹੈੱਡ ਮਿਸਟ੍ਰੈਸ ਸਹਸ ਖੇੜਾ ਗੱਜੂ ਅਤੇ ਰਾਜਿੰਦਰ ਸਿੰਘ ਚਾਨੀ ਬਲਾਕ ਮੀਡੀਆ ਕੋਆਰਡੀਨੇਟਰ ਨੂੰ ਸਨਮਾਨਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਕੁਲਦੀਪ ਕੁਮਾਰ ਵਰਮਾ ਸਕੂਲ ਕੈਂਪਸ ਮੈਨੇਜਰ, ਜਤਿੰਦਰ ਸਿੰਘ ਰਿਸੋਰਸ ਪਰਸਨ, ਮੀਨਾਕਸ਼ੀ ਰਿਸੋਰਸ ਪਰਸਨ, ਕਮਲਜੀਤ ਕੌਰ ਰਿਸੋਰਸ ਪਰਸਨ, ਗੁਲਜ਼ਾਰ ਖਾਂ, ਕਮਲਦੀਪ ਸਿੰਘ, ਪ੍ਰਦੀਪ ਵਰਮਾ, ਅਵਤਾਰ ਸਿੰਘ ਸੈਦਖੇੜੀ ਅਤੇ ਹੋਰ ਮੈਂਬਰ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।