ਮੋਹਾਲੀ ‘ਚ ਚਾਇਨਾ ਡੋਰ ਵੇਚਣ ਵਾਲੀ ਔਰਤ ‘ਤੇ ਕੇਸ ਦਰਜ

ਪੰਜਾਬ


ਮੋਹਾਲੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :
ਬਲੌਂਗੀ ਵਿਖੇ ਆਪਣੀ ਦੁਕਾਨ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਵੇਚਣ ਦੇ ਦੋਸ਼ ਵਿੱਚ ਪੁਲੀਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਸਰੋਜ ਬਾਲਾ ਵਜੋਂ ਹੋਈ ਹੈ, ਜਿਸ ਨੇ ਬਲੌਂਗੀ ਦੇ ਗੁਰਦੁਆਰਾ ਸਾਹਿਬ ਨੇੜੇ ਦੁਕਾਨ ਖੋਲ੍ਹੀ ਹੋਈ ਹੈ।
ਪੁਲੀਸ ਅਨੁਸਾਰ ਬਲੌਂਗੀ ਥਾਣੇ ਦੀ ਪੁਲੀਸ ਨੇ ਬਲੌਂਗੀ ਦੀ ਸਬਜ਼ੀ ਮੰਡੀ ਨੇੜੇ ਨਾਕਾ ਲਾਇਆ ਹੋਇਆ ਸੀ। ਉਦੋਂ ਸੂਚਨਾ ਮਿਲੀ ਸੀ ਕਿ ਬਲੌਂਗੀ ਦੇ ਮੇਨ ਗੇਟ ਕੋਲ ਦੁਕਾਨ ਦੇ ਬਾਹਰ ਇਕ ਔਰਤ ਚਾਇਨਾ ਡੋਰ ਵੇਚ ਰਹੀ ਹੈ। ਇਸ ’ਤੇ ਪੁਲੀਸ ਨੇ ਮੌਕੇ ’ਤੇ ਛਾਪਾ ਮਾਰ ਕੇ ਚਾਈਨਾ ਡੋਰ ਵੇਚਣ ਵਾਲੀ ਔਰਤ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਕੇ ‘ਤੇ ਹੀ ਜ਼ਮਾਨਤ ਕਰਵਾ ਦਿੱਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।