ਮੁਲਾਜ਼ਮ ਤੇ ਪੈਨਸ਼ਨਰ 7 ਫਰਵਰੀ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਸਮੂਹਿਕ ਭੁੱਖ ਹੜਤਾਲ ਤੇ ਬੈਠਣਗੇ

ਪੰਜਾਬ

10,14,17 ਫਰਵਰੀ ਨੂੰ ਹਲਕਾ ਵਿਧਾਇਕਾ ਨੂੰ ਦਿੱਤੇ ਜਾਣਗੇ ਮੰਗ ਪੱਤਰ

ਫ਼ਤਿਹਗੜ੍ਹ ਸਾਹਿਬ,30, ਜਨਵਰੀ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ):

ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ ਰਾਜ ਸਿੰਘ ਪ੍ਰਧਾਨ ਪੰਜਾਬ ਪਾਵਰਕੌਮ ਦੇ ਨੇ ਕੀਤੀ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸ੍ਰੀ ਧਰਮ ਪਾਲ ਅਜਾਦ ਨੇ ਦੱਸਿਆ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਵੱਲੋਂ ਮਿਤੀ 7 ਫਰਵਰੀ ਨੂੰ ਸਵੇਰੇ 11, ਵਜੇ ਮਾਨਯੋਗ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਸਮੂਹਿਕ ਭੁੱਖ ਹੜਤਾਲ ਕਰਕੇ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿਚ ਇੱਕ ਦਿਨ ਲਈ ਸਵੇਰੇ 11 ਵਜੇ ਤੋਂ ਸਾਥੀ ਭੁੱਖ ਹੜਤਾਲ 3, ਵਜੇ ਤੱਕ ਕੀਤੀ ਜਾਵੇਗੀ ਤੇ ਮਾਨਯੋਗ ਡਿਪਟੀ ਕਮਿਸ਼ਨਰ ਸਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਣੇਗਾ ਕਿ ਇਹ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਸਾਂਝੇ ਫਰੰਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ ਕਰਨਾ ਤੇ ਡੀ ਏ ਦੀਆ ਕਿਸਤਾ ਦੇਣਾ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਕਰਾਉਣਾ ਕੈਸ਼ ਲੈਸ ਸਿਹਤ ਸਕੀਮ ਲਾਗੂ ਕਰਨਾ,ਪੇ ਕਮਿਸ਼ਨ ਦਾ ਬਕਾਇਆ ਰਾਸ਼ੀ ਦੇਂਣਾ, ਆਊਟਸੋਰਸਿੰਗ ,ਕਟਰੈਕਕਾਮਿਆਂ ਨੂੰ ਪੱਕੇ ਕਰਨਾ, ਆਦਿ ਮੰਗਾਂ ਲਈ
ਮਿਤੀ 8 ਫਰਵਰੀ ਤੋਂ 20 ਫਰਵਰੀ ਤੱਕ ਸਬੰਧ ਐਮ,ਐਲ, ਏ ਦੇ ਦਫ਼ਤਰ ਵਿਚ ਮੰਗ ਪੱਤਰ ਦਿੱਤਾ ਜਾਣੇਗਾ ਕਿ ਉਹ ਬਜ਼ਟ ਸੈਸ਼ਨ ਦੋਰਾਨ ਇਸ ਮੰਗਾਂ ਪ੍ਰਤੀ ਵਿਚਾਰ ਕਰਕੇ ਲਾਗੂ ਕਰਨ, ਇਸ ਸਬੰਧੀ ਮਿਤੀ 10 ਫਰਵਰੀ ਨੂੰ ਹਲ਼ਕਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਨੂੰ ਸਵੇਰੇ 11 ਵਜੇ ਮੰਗ ਪੱਤਰ ਦਿੱਤਾ ਜਾਣੇਗਾ , ਮਿਤੀ 14 ਫਰਵਰੀ ਨੂੰ ਹਲ਼ਕਾ ਬੱਸੀ ਪਠਾਣਾਂ ਦੇ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਜਾਣੇਗਾ ਅਤੇ ਮਿਤੀ 17 ਫ਼ਰਵਰੀ ਨੂੰ ਇਹ ਮੰਗ ਪੱਤਰ ਅਮਲੋਹ ਹਲਕਾ ਵਿਧਾਇਕ ਨੂੰ ਦਿੱਤਾ ਜਾਵੇਗਾ
ਇਜ ਲਈ ਸਮੂਹ ਸਾਂਝੇ ਫਰੰਟ ਦੇ ਮੁਲਾਜ਼ਮਾਂ ਪੈਨਸ਼ਨਰਾਂ ਸਾਥੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਉਕਤ ਮਿਤੀ ਤੇ ਸਮੇਂ ਸਿਰ ਹਾਜ਼ਰ ਹੋਣ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਨ ਸਰਵ ਸ੍ਰੀ ਅਵਤਾਰ ਸਿੰਘ ਚੀਮਾ, ਮੁਲਾਗਾਰ ਸਿੰਘ ਖਮਾਣੋਂ,ਦੀਦਾਰ ਸਿੰਘ ਢਿੱਲੋਂ ਰਣਦੀਪ ਸਿੰਘ, ਹਰਵਿੰਦਰ ਸਿੰਘ ਰੋਣੀ ,ਚੰਦ ਸਿੰਘ, ਹਰਪ੍ਰੀਤ ਸਿੰਘ, ਸੁੱਖ ਰਾਮ ਕਾਲੇਵਾਲ, ਚਰਨ ਸਿੰਘ ਸੋਖੇ ,ਜੋਗਾ ਸਿੰਘ , ਜਸਵਿੰਦਰ ਸਿੰਘ ਆਹਲੂਵਾਲੀਆ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।