ਡੇਰਾਬੱਸੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :
ਡੇਰਾਬੱਸੀ ‘ਚ ਇਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੇ ਨੇ ਆਪਣੇ ਇੰਸਟਾਗ੍ਰਾਮ ‘ਤੇ ਕਿਹਾ ਹੈ ਕਿ ਉਸ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਉਸ ਨੂੰ ਪਿਆਰ ਦੌਰਾਨ ਇਕ ਲੜਕੀ ਨੇ ਧੋਖਾ ਦਿੱਤਾ ਸੀ। ਲਾਸ਼ ਤੀਜੀ ਮੰਜ਼ਿਲ ‘ਤੇ ਰੱਸੀ ਨਾਲ ਲਟਕਦੀ ਮਿਲੀ।
ਮ੍ਰਿਤਕ ਲੜਕਾ ਹਰਪ੍ਰੀਤ ਸਿੰਘ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦਾ ਰਹਿਣ ਵਾਲਾ ਸੀ ਅਤੇ ਡੇਰਾਬਸੀ ਗੁਲਾਬਗੜ੍ਹ ਰੋਡ ‘ਤੇ ਵਾਟਰ ਫਿਲਟਰ ਦੀ ਦੁਕਾਨ ਕਰਦਾ ਸੀ। ਉਸ ਨੇ ਵੀਰਵਾਰ ਸਵੇਰੇ ਇਹ ਕਦਮ ਚੁੱਕਿਆ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੁਕਾਨ ਦੀ ਤੀਜੀ ਮੰਜ਼ਿਲ ‘ਤੇ ਲੜਕੇ ਦੀ ਲਾਸ਼ ਦੇਖ ਕੇ ਪੂਰੇ ਇਲਾਕੇ ‘ਚ ਸੰਨਾਟਾ ਛਾ ਗਿਆ।