ਨਵੀਂ ਦਿੱਲੀ, 30 ਜਨਵਰੀ,
ਦਿੱਲੀ ਚੋਣਾਂ ਦੌਰਾਨ ਕੂੜੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਵਾਤੀ ਮਾਲੀਵਾਲ ਅੱਜ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੌਰਾਨ ਕੂੜਾ ਸੁੱਟਣ ਪਹੁੰਚੀ ਸੀ।
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਅੱਜ ਪੂਰਾ ਸ਼ਹਿਰ ਕੂੜੇਦਾਨ ਵਿੱਚ ਬਦਲ ਗਿਆ ਹੈ। ਮੈਂ ਇੱਥੇ ਅਰਵਿੰਦ ਕੇਜਰੀਵਾਲ ਨਾਲ ਗੱਲ ਕਰਨ ਆਈ ਹਾਂ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ‘ਸੁਧਰ ਜਾਓ ਨਹੀਂ ਤਾਂ ਜਨਤਾ ਤੁਹਾਨੂੰ ਸੁਧਾਰ ਦੇਵੇਗੀ’।ਉਨ੍ਹਾਂ ਅੱਗੇ ਕਿਹਾ ਕਿ ਮੈਂ ਨਾ ਤਾਂ ਉਨ੍ਹਾਂ ਦੇ ਗੁੰਡਿਆਂ ਤੋਂ ਡਰਦੀ ਹਾਂ ਅਤੇ ਨਾ ਹੀ ਉਨ੍ਹਾਂ ਦੀ ਪੁਲਿਸ ਤੋਂ।