ਪੰਜਾਬ ਪੁਲਿਸ ਵੱਲੋਂ ਸੈਕਸ ਰੈਕੇਟ ਦਾ ਪਰਦਾਫਾਸ਼, 2 ਦਲਾਲ ਤੇ 3 ਮਹਿਲਾਵਾਂ ਕਾਬੂ

ਪੰਜਾਬ

ਅੰਮ੍ਰਿਤਸਰ, 29 ਜਨਵਰੀ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਵਿੱਚ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਇਸ ਦੌਰਾਨ 2 ਦਲਾਲ ਅਤੇ 3 ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਦੇਹ ਵਪਾਰ ਦਾ ਧੰਦਾ ਅੰਮ੍ਰਿਤਸਰ ਦੇ ਮੰਨਾ ਸਿੰਘ ਚੌਕ ਵਿਖੇ ਸਥਿਤ ਇੱਕ ਹੋਟਲ ਵਿੱਚ ਚੱਲ ਰਿਹਾ ਸੀ। ਜਾਣਕਾਰੀ ਮਿਲਦੇ ਹੀ ਥਾਣਾ ਬੀ-ਡਿਵੀਜ਼ਨ ਦੀ ਪੁਲਿਸ ਨੇ ਛਾਪੇਮਾਰੀ ਕਰਕੇ 2 ਦਲਾਲਾਂ ਅਤੇ 3 ਮਹਿਲਾਵਾਂ ਨੂੰ ਕਾਬੂ ਕਰ ਲਿਆ ਹੈ।
ਰੈਜ਼ੀਡੈਂਸੀ ਹੋਟਲ ਦਾ ਪੁਰਾਣਾ ਨਾਮ ਲਿਓ ਰੈਜ਼ੀਡੈਂਸੀ ਸੀ, ਜਿਸ ਦੇ ਮਾਲਕ ਨੇ ਇਸਨੂੰ ਅਬੋਹਰ ਦੇ ਅਭਿਸ਼ੇਕ ਕੁਮਾਰ ਅਤੇ ਬਟਾਲਾ ਦੀ ਮੰਨਤ ਨੂੰ ਚਲਾਉਣ ਲਈ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੰਚਾਲਕਾਂ ਨੇ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਸ਼ੁਰੂ ਕਰ ਦਿੱਤਾ। ਉਹ ਮਹਿਲਾਵਾਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਸਨ ਅਤੇ ਉਨ੍ਹਾਂ ਤੋਂ ਜਬਰਦਸਤੀ ਦੇਹ ਵਪਾਰ ਕਰਵਾਉਂਦੇ ਸਨ। ਸਿਰਫ਼ ਇਹੀ ਨਹੀਂ, ਇਸ ਦੌਰਾਨ ਆਉਣ ਵਾਲੀ ਕਮਾਈ ਵਿੱਚੋਂ ਥੋੜਾ ਹੀ ਹਿੱਸਾ ਉਨ੍ਹਾਂ ਨੂੰ ਦਿੰਦੇ ਸਨ ਅਤੇ ਬਾਕੀ ਪੈਸੇ ਆਪਸ ਵਿੱਚ ਵੰਡ ਲੈਂਦੇ ਸਨ।
ਗੁਪਤ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਫ਼ੌਰੀ ਤੌਰ ’ਤੇ ਹੋਟਲ ਵਿੱਚ ਛਾਪਾ ਮਾਰਿਆ। ਇਸ ਦੌਰਾਨ ਹੋਟਲ ਦੇ ਸੰਚਾਲਕ ਅਭਿਸ਼ੇਕ ਅਤੇ ਮੰਨਤ ਮੌਕੇ ਤੋਂ ਫ਼ਰਾਰ ਹੋ ਗਏ, ਪਰ 2 ਦਲਾਲ ਅਤੇ 3 ਮਹਿਲਾਵਾਂ ਪੁਲਿਸ ਦੀ ਗਿਰਫ਼ਤ ਵਿੱਚ ਆ ਗਈਆਂ। ਫਿਲਹਾਲ, ਪੁਲਿਸ ਵਲੋਂ ਦੋਵੇਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।