ਬਲੌਂਗੀ ਪਿੰਡ ਦੇ ਵਾਲਮੀਕੀ ਪਰਿਵਾਰ ਨੂੰ ਇਕਲੌਤੇ ਬੇਟੇ ਦੀ ਮੌਤ ਦਾ, ਨਹੀਂ ਮਿਲ ਰਿਹਾ ਇਨਸਾਫ, ਖਾ ਰਿਹਾ ਦਰ ਦਰ ਦੀਆਂ ਠੋਕਰਾਂ

ਪੰਜਾਬ

ਮੋਹਾਲੀ, 28 ਜਨਵਰੀ ,ਬੋਲੇ ਪੰਜਾਬ ਬਿਊਰੋ :

ਮਿਤੀ 13 ਨਵੰਬਰ 2024 ਨੂੰ ਇੱਕ ਸੜਕ ਦੁਰਘਟਨਾ ਵਿੱਚ ਬਲੌਂਗੀ ਦੇ ਵੇਜਿੰਦਰ ਕੁਮਾਰ ਦੇ ਇਕਲੌਤੇ ਬੇਟੇ ਅਰੁਣ ਕੁਮਾਰ ਦੀ ਪੁਲਿਸ ਦੇ ਦੱਸਣ ਅਨੁਸਾਰ ਮੌਤ ਹੋ ਗਈ ਸੀ। ਪਰਿਵਾਰ ਨੂੰ ਆਪਣੇ ਬੇਟੇ ਦੀ ਮ੍ਰਿਤਕ ਦੇ ਛੇ ਦਿਨਾਂ ਬਾਅਦ ਸਰਕਾਰੀ ਹਸਪਤਾਲ ਸੈਕਟਰ 32 ਤੋਂ ਪ੍ਰਾਪਤ ਹੋਈ ਸੀ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਪੁਲਿਸ ਦੇ ਤਫਤੀਸ਼ੀ ਅਫਸਰ ਨੇ ਐਕਸੀਡੈਂਟ ਕਰਨ ਵਾਲੇ ਦੋਸ਼ੀ ਨਾਲ ਮਿਲ ਕੇ ਦੁਰਘਟਨਾ ਦੀ ਜਗ੍ਹਾ ਅਤੇ ਗੱਡੀ ਬਾਰੇ ਝੂਠੀ ਜਾਣਕਾਰੀ ਦਿੱਤੀ। ਜਿਸ ਦੇ ਕਈ ਸਬੂਤ ਸਾਡੇ ਕੋਲ ਮੌਜੂਦ ਹਨ। ਜਦੋਂ ਅਸੀਂ ਪੁੱਛ ਪੜਤਾਲ ਲਈ ਥਾਣੇ ਬਲੋਂਗੀ ਵਿੱਚ ਜਾਂਦੇ ਹਾਂ ਤਾਂ ਤਫਤੀਸ਼ੀ ਅਫਸਰ ਗੁਲਾਬ ਸਿੰਘ ਸਾਡੇ ਨਾਲ ਗਾਲੀ ਗਲੋਚ ਕਰਦਾ ਹੈ। ਜਿਸ ਦੀ ਰਿਕਾਰਡਿੰਗ ਸਾਡੇ ਕੋਲ ਮੌਜੂਦ ਹੈ। ਇਸ ਲਈ ਇਨਸਾਫ ਲੈਣ ਲਈ ਅਤੇ ਸਾਡੀ ਸੁਣਵਾਈ ਹੋ ਜਾਣ ਲਈ ਅਸੀਂ ਤੇ ਸਾਡੇ ਸਮਰਥਕ 3 ਫਰਵਰੀ 2025 ਨੂੰ ਸਵੇਰੇ 11 ਵਜੇ ਬਲੋਂਗੀ ਥਾਣੇ ਦੇ ਘਿਰਾਓ ਦਾ ਐਲਾਨ ਕਰਦੇ ਹਾਂ।
ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਅਤੇ ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਸਾਰੇ ਮਸਲੇ ਦੀ ਲਿਖਤੀ ਦਰਖਾਸਤ ਮਾਨਯੋਗ ਐਸਐਸਪੀ ਮੋਹਾਲੀ ਨੂੰ 15 ਦਿਨ ਪਹਿਲਾਂ ਭੇਜ ਚੁੱਕੇ ਹਾਂ। ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਅਸੀਂ 3 ਫਰਵਰੀ ਨੂੰ ਘਿਰਾਓ ਦੀ ਕਾਲ ਦਿੱਤੀ ਹੈ। ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਸਭ ਦਾ ਜਿੰਮੇਵਾਰ ਥਾਣਾ ਬਲੌਂਗੀ ਹੋਵੇਗਾ। ਇਸ ਤੋਂ ਇਲਾਵਾ ਸ. ਕੁੰਭੜਾ ਨੇ ਬਲੌਂਗੀ ਥਾਣੇ ਨਾਲ ਸੰਬੰਧਿਤ ਹੋਰ ਵੀ ਪੀੜਿਤ ਲੋਕਾਂ ਨੂੰ ਇਸ ਘਿਰਾਓ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਏ, ਡਾ. ਰੀਤੂ ਸਿੰਘ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਸੁਰਿੰਦਰ ਸਿੰਘ ਕੰਡਾਲਾ, ਪ੍ਰੋਫੈਸਰ ਸਰਬਜੀਤ ਸਿੰਘ, ਹਰਚੰਦ ਸਿੰਘ ਜਖਵਾਲੀ, ਰਿਸ਼ੀਰਾਜ ਮਹਾਰ, ਪ੍ਰਧਾਨ ਦੌਲਤ ਰਾਮ, ਜਗਦੀਪ ਸਿੰਘ, ਮਨਜੀਤ ਸਿੰਘ, ਪ੍ਰੋਫੈਸਰ ਗੁਲਾਬ ਸਿੰਘ, ਸੁਰਿੰਦਰ ਸਿੰਘ, ਮਮਤਾ ਰਾਣੀ, ਗਜਿੰਦਰ ਸਿੰਘ, ਸਨੋਜ ਕੁਮਾਰ, ਛੋਟੇ ਲਾਲ, ਸਤੀਸ਼ ਕੁਮਾਰ, ਸੌਰਵ ਕੁਮਾਰ, ਸੀਮਾ ਦੇਵੀ, ਸੰਤੋਸ਼ ਦੇਵੀ, ਜੈਲੀ ਸ਼ਾਮਪੁਰ, ਪ੍ਰਭਸ਼ਰਨ ਸਿੰਘ, ਸੁਰਜੀਤ ਸਿੰਘ, ਬੰਟੀ ਕੁੰਭੜਾ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।