ਪਟਿਆਲ਼ਾ ਵਿਖੇ ਫੈਕਟਰੀ ਦੇ ਗੋਦਾਮ ‘ਚ ਪਰਾਲ਼ੀ ਦੀਆਂ ਗੱਠਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ

ਪੰਜਾਬ

ਪਟਿਆਲ਼ਾ, 28 ਜਨਵਰੀ,ਬੋਲੇ ਪੰਜਾਬ ਬਿਊਰੋ :
ਪਟਿਆਲਾ ਵਿੱਖੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਐਸ.ਐਸ.ਐਸ. ਗ੍ਰੀਨ ਐਨਰਜੀ ਫੈਕਟਰੀ, ਕਮਾਸਪੁਰ ਵਿੱਚ ਕੱਲ੍ਹ ਦੇਰ ਸ਼ਾਮ ਪਰਾਲੀ ਦੇ ਖੁੱਲ੍ਹੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇਸ ਨਾਲ ਗੋਦਾਮ ਵਿੱਚ ਪਈਆਂ ਪਰਾਲ਼ੀ ਦੀਆਂ ਕਈ ਗੱਠਾਂ ਸੜ ਕੇ ਰਾਖ ਹੋ ਗਈਆਂ। ਮੌਕੇ ’ਤੇ ਸਮਾਨਾ, ਨਾਭਾ, ਪਟਿਆਲਾ ਅਤੇ ਸੰਗਰੂਰ ਤੋਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਫੈਕਟਰੀ ਮਾਲਕ ਰਾਜੀਵ ਗੋਇਲ (ਸੈਂਟੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਕਟਰੀ ਦੇ ਕੋਲ ਲਗਭਗ 2 ਏਕੜ ਵਿੱਚ ਪਰਾਲੀ ਦਾ ਗੋਦਾਮ ਹੈ, ਜਿਸ ਵਿੱਚ ਸ਼ਾਮ 6 ਵਜੇ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਫਾਇਰ ਸਟੇਸ਼ਨ ਅਤੇ ਪੁਲਿਸ ਨੂੰ ਦਿੱਤੀ ਗਈ। ਉਹਨਾਂ ਨੇ ਲਗਭਗ 45 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਕਹੀ।
ਇਸ ਸੰਬੰਧ ਵਿੱਚ ਫਾਇਰ ਬ੍ਰਿਗੇਡ ਅਧਿਕਾਰੀ ਲਵ-ਕੁਸ਼ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਉਹਨਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਕਾਫ਼ੀ ਮਿਹਨਤ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।