ਖਨੌਰੀ, 28 ਜਨਵਰੀ,ਬੋਲੇ ਪੰਜਾਬ ਬਿਊਰੋ :
ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 64ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਖੋਸਾ, ਲਖਵਿੰਦਰ ਸਿੰਘ ਔਲਖ, ਸੁਖਦੇਵ ਸਿੰਘ ਭੋਜਰਾਜ, ਗੁਰਦਾਸ ਸਿੰਘ ਕਿਲਿਆਂਵਾਲੀ, ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 1 ਸਾਲ ਪੂਰੇ ਹੋਣ ’ਤੇ 11 ਫ਼ਰਵਰੀ ਨੂੰ ਰਤਨਪੁਰਾ ਮੋਰਚੇ ਉਪਰ, 12 ਨੂੰ ਦਾਤਾਸਿੰਘ ਵਾਲਾ-ਖਨੌਰੀ ਮੋਰਚੇ ’ਤੇ ਅਤੇ 13 ਨੂੰ ਸ਼ੰਭੂ ਮੋਰਚੇ ’ਤੇ ਕਿਸਾਨਾਂ ਦੀਆਂ ਵੱਡੀਆਂ ਮਹਾਂਪੰਚਾਇਤਾਂ ਕੀਤੀਆ ਜਾਣਗੀਆ ਜਿਸ ਵਿਚ ਲੱਖਾਂ ਕਿਸਾਨਾਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਡੱਲੇਵਾਲ ਦੀ ਸਿਹਤਯਾਬੀ ਤੇ ਸੰਘਰਸ਼ ਦੀ ਸਫ਼ਲਤਾ ਲਈ ਅੱਜ ਯਾਨੀ ਕਿ 28 ਜਨਵਰੀ ਨੂੰ ਅਖੰਡ ਪਾਠ ਅਰੰਭ ਕੀਤੇ ਜਾ ਰਹੇ ਹਨ। ਅੱਜ ਹੀ ਡੱਲੇਵਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ।