ਚੰਡੀਗੜ੍ਹ, 28 ਜਨਵਰੀ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਹਿਮਾਚਲ ਪ੍ਰਦੇਸ਼ ਦੇ ਆਈਜੀ ਜ਼ਹੂਰ ਐੱਚ ਜ਼ੈਦੀ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ।
ਹਿਮਾਚਲ ਪ੍ਰਦੇਸ਼ ਦੇ ਚਰਚਿਤ ਗੁਡੀਆ ਕਤਲ ਕੇਸ ਵਿੱਚ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੁਲਿਸ ਹਿਰਾਸਤ ਵਿੱਚ ਇੱਕ ਨੇਪਾਲੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਆਈਜੀ ਜ਼ਹੂਰ ਐੱਚ ਜ਼ੈਦੀ ਸਮੇਤ ਅੱਠ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਹੋਰ ਅਧਿਕਾਰੀਆਂ ਵਿੱਚ ਤਤਕਾਲੀ ਥੀਓਗ ਡੀਐਸਪੀ ਮਨੋਜ ਜੋਸ਼ੀ, ਸਾਬਕਾ ਕੋਟਖਾਈ ਐਸਐਚਓ ਰਾਜਿੰਦਰ ਸਿੰਘ, ਏਐਸਆਈ ਦੀਪ ਚੰਦ, ਹੈੱਡ ਕਾਂਸਟੇਬਲ ਸੂਰਤ ਸਿੰਘ, ਮੋਹਨ ਲਾਲ, ਰਫੀਕ ਅਲੀ ਅਤੇ ਕਾਂਸਟੇਬਲ ਰਣਜੀਤ ਸਿੰਘ ਸ਼ਾਮਲ ਹਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸ਼ਿਮਲਾ ਦੇ ਤਤਕਾਲੀ ਐਸਪੀ ਡੀਡਬਲਯੂ ਨੇਗੀ ਨੂੰ ਬਰੀ ਕਰ ਦਿੱਤਾ ਸੀ।