ਚੰਡੀਗੜ੍ਹ, 28 ਜਨਵਰੀ,ਬੋਲੇ ਪੰਜਾਬ ਬਿਊਰੋ :
ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 64ਵੇਂ ਦਿਨ ਵਿੱਚ ਦਾਖਲ ਹੋ ਗਿਆ। ਇਸ ਦੌਰਾਨ, ਡੱਲੇਵਾਲ ਨੇ ਸਰਹੱਦ ਤੋਂ ਜਨਤਾ ਲਈ ਸੰਦੇਸ਼ ਜਾਰੀ ਕਰਦੇ ਹੋਏ 12 ਫਰਵਰੀ ਨੂੰ ਖਨੌਰੀ ’ਤੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ।ਡੱਲੇਵਾਲ ਨੇ ਕਿਹਾ, “ਮੈਨੂੰ ਤੁਹਾਡੀ ਹਾਜ਼ਰੀ ਨਾਲ ਉਮੀਦ ਅਤੇ ਊਰਜਾ ਮਿਲੇਗੀ। ਪੂਰੇ ਦੇਸ਼ ਦੇ ਕਿਸਾਨਾਂ ਨੂੰ ਸੰਕੇਤ ਦਿੰਦਾ ਹਾਂ ਕਿ ਐਮਐਸਪੀ ਦੀ ਗਾਰੰਟੀ ਸਾਡੇ ਹੱਕਾਂ ਲਈ ਜਰੂਰੀ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਐਮਐਸਪੀ ਗਾਰੰਟੀ ਕਾਨੂੰਨ ਜ਼ਰੂਰੀ ਹੈ। ਡੱਲੇਵਾਲ ਨੇ ਕਿਹਾ ਕਿ ਮੇਰਾ ਮਰਨ ਵਰਤ ਸਰਕਾਰ ਵੱਲੋਂ ਮੰਗਾਂ ਪੂਰਾ ਹੋਣ ਤੱਕ ਜਾਰੀ ਰਹੇਗਾ।