ਜੂਨੀਅਰ ਇੰਜੀਨੀਅਰ ਤੇ ਕੀਤੇ ਹਮਲੇ ਵਿਰੁੱਧ ਮੁਲਾਜ਼ਮਾਂ ਵੱਲੋਂ ਦਿੱਤਾ ਰੋਸ ਧਰਨਾ

ਪੰਜਾਬ

ਡਵੀਜ਼ਨ ਦੇ ਸਮੂਹ ਇੰਜੀਨੀਅਰ ਵੱਲੋਂ ਕੰਮ ਕੀਤਾ ਮੁਕੰਮਲ ਜਾਮ


ਫਤਿਹਗੜ੍ਹ ਸਾਹਿਬ,27, ਜਨਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਵਾਟਰ ਸਪਲਾਈ ਸਕੀਮ ਪਿੰਡ ਰਸੂਲਪੁਰ ਵਿਖੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਡਿਊਟੀ ਦੌਰਾਨ ਜੂਨੀਅਰ ਇੰਜੀਨੀਅਰ ਸ੍ਰੀ ਸੰਜੂ ਗਿਰ ਦੀ ਗਾਲੀ ਗਲੋਚ ਤੇ ਕੁੱਟਮਾਰ ਕਰਨ ਤੇ ਸੰਬੰਧਿਤ ਕਾਰਜਕਾਰੀ ਇੰਜੀਨੀਅਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਵਿਰੁੱਧ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਡਵੀਜ਼ਨ ਦਫਤਰ ਵਿਖੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਡਵੀਜ਼ਨ ਦਾ ਸਮੁੱਚਾ ਕੰਮ ਜਾਮ ਕਰਕੇ ਧਰਨਾ ਦਿੱਤਾ ਗਿਆ ।ਇਸ ਮੌਕੇ ਜੇਈ ਕੁਲਵੰਤ ਸਿੰਘ, ਪ੍ਰਵੀਨ ਸਿੰਘ ,ਪਰਨੀਤ ਸਿੰਘ, ਸੰਜੂ ਗਿਰ ਨੇ ਦੱਸਿਆ ਕਿ ਬਲਾਕ ਖੇੜੇ ਦੇ ਪਿੰਡਾਂ ਵਿੱਚ ਸਰਫੇਸ ਵਾਟਰ ਪ੍ਰੋਜੈਕਟ ਅਧੀਨ ਕੰਮ ਚੱਲ ਰਿਹਾ ਹੈ ਅਤੇ ਸੰਬੰਧਿਤ ਠੇਕੇਦਾਰ ਦਾ ਕੰਮ ਚੈੱਕ ਕਰਨ ਲਈ ਜੇ ਈ ਸੰਜੂ ਗਿਰ ਵੱਲੋਂ ਜਲ ਸਪਲਾਈ ਸਕੀਮ ਪਿੰਡ ਰਸੂਲਪੁਰ ਵਿਖੇ ਡਿਊਟੀ ਦੇ ਰਹੇ ਸਨ। ਸੰਬੰਧਿਤ ਸਕੀਮ ਦੇ ਰਸਤੇ ਨੂੰ ਲੈ ਕੇ ਪਿੰਡ ਦੇ ਸਾਬਕਾ ਫੌਜੀ ਨੈਬ ਸਿੰਘ ਨੇ ਰਸਤੇ ਸਬੰਧੀ ਜੇਈ ਨੂੰ ਗਾਲੀ ਗਲੋਚ ਕੀਤਾ ਸਗੋਂ ਕਹੀ ਨਾਲ ਹਮਲਾ ਵੀ ਕਰ ਦਿੱਤਾ। ਸਬੰਧਿਤ ਜੇਈ ਨੇ ਮਸਾ ਹੀ ਭੱਜ ਕੇ ਆਪਣੀ ਜਾਨ ਬਚਾਈ ।ਇਹਨਾਂ ਦੱਸਿਆ ਕਿ ਇਹ ਘਟਨਾ 25 ਜਨਵਰੀ ਦੀ ਹੈ ,ਜਿਸ ਦੀ ਵੀਡੀਓ ਸਬੰਧਤ ਪੁਲਿਸ ਪ੍ਰਸ਼ਾਸਨ ਤੇ ਕਾਰਜਕਾਰੀ ਇੰਜੀਨੀਅਰ ਨੂੰ ਭੇਜ ਦਿੱਤੀ ਗਈ ਸੀ ,ਪ੍ਰੰਤੂ ਅੱਜ ਤੱਕ ਸੰਬੰਧਿਤ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ।ਇਹਨਾਂ ਸੰਬੰਧਿਤ ਕਾਰਜਕਾਰੀ ਜਿੰਨੀਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸੂਚਿਤ ਕਰਨ ਦੇ ਬਾਵਜੂਦ ਉੱਚ ਅਧਿਕਾਰੀ ਕੁੰਭ ਕਰਨ ਦੀ ਨੀਦ ਸੁੱਤੇ ਪਏ ਹਨ। ਇਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਵਿਭਾਗੀ ਅਧਿਕਾਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਫੀਲਡ ਵਿੱਚ ਕੰਮ ਕਰਦੇ ਜੂਨੀਅਰ ਇੰਜੀਨੀਅਰਾਂ ,ਫੀਲਡ ਮੁਲਾਜ਼ਮਾਂ ਦੀ ਸੁਰੱਖਿਅਤ ਦੀ ਗਰੰਟੀ ਨਹੀਂ ਦਿੰਦੇ। ਸਮੁੱਚੇ ਜੇਈ ਡਵੀਜ਼ਨ ਦਾ ਕੰਮ ਮੁਕੰਮਲ ਜਾਮ ਰੱਖਣਗੇ। ਇਸ ਮੌਕੇ ਡਵੀਜ਼ਨ ਦੇ ਸਮੁੱਚੇ ਦਫਤਰੀ ਮੁਲਾਜ਼ਮਾਂ ਦੀ ਜਥੇਬੰਦੀ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਅਤੇ ਫੀਲਡ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਡਟਮੀ ਹਮਾਇਤ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜੇ ਈ ਸਚਿਨ ਕੁਮਾਰ ,ਰਮਨਦੀਪ ਸਿੰਘ ਫਜਰਨੀਰ ਸਿੰਘ ,ਗੁਰਮੀਤ ਸਿੰਘ ਤੋਂ ਇਲਾਵਾ ਲਖਬੀਰ ਸਿੰਘ ਭੱਟੀ, ਦਵਿੰਦਰ ਕੌਰ ਸੁਪਰਡੈਂਟ, ਤਰਸੇਮ ਸਿੰਘ ਕੋਹਲੀ ,ਜਗਤਾਰ ਸਿੰਘ, ਬਲਜੀਤ ਸਿੰਘ ,ਹਰਜੀਤ ਸਿੰਘ, ਗਗਨ, ਪਵਨ ਕੁਮਾਰ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।