ਨਕੋਦਰ, 27 ਜਨਵਰੀ,ਬੋਲੇ ਪੰਜਾਬ ਬਿਊਰੋ :
ਵਧੀਆ ਭਵਿੱਖ ਅਤੇ ਰੋਜ਼ੀ-ਰੋਟੀ ਲਈ 2002 ਵਿੱਚ ਇੰਡੋਨੇਸ਼ੀਆ ਗਿਆ ਜਲੰਧਰ ਤਹਿਸੀਲ ਦੇ ਨਕੋਦਰ ਦਾ ਵਾਸੀ ਗੁਰਦੀਪ ਸਿੰਘ ਲਗਭਗ 22 ਸਾਲਾਂ ਤੋਂ ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਪਰਿਵਾਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਗੁਰਦੀਪ ਸਿੰਘ ਦੀ ਸਜ਼ਾ ਮਾਫ ਕਰਵਾ ਕੇ ਉਸਨੂੰ ਵਾਪਸ ਭਾਰਤ ਲਿਆਂਦਾ ਜਾਵੇ।
ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ (56) 2002 ਵਿੱਚ ਇੰਡੋਨੇਸ਼ੀਆ ਗਿਆ ਸੀ ਅਤੇ ਉਸਨੇ ਅੱਗੇ ਨਿਊਜ਼ੀਲੈਂਡ ਪਹੁੰਚਣਾ ਸੀ, ਪਰ 2004 ਵਿੱਚ ਪੁਲਿਸ ਨੇ ਉਸ ਨੂੰ ਡਰੱਗ ਤਸਕਰੀ ਦੇ ਮਾਮਲੇ ਵਿੱਚ 300 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਉਸ ਨੂੰ 2016 ਵਿੱਚ ਇੰਡੋਨੇਸ਼ੀਆ ਦੇ ਤੰਗੇਰਾਂਗ ਬਟੇਲ ਪ੍ਰਾਂਤ ਦੀ ਅਦਾਲਤ ਨੇ ਡਰੱਗ ਤਸਕਰੀ ਦੇ ਦੋਸ਼ਾਂ ਲਈ ਸਜ਼ਾ ਸੁਣਾਈ ਸੀ।