ਊਧਮਪੁਰ ਵਿੱਚ 8 ਸਿੱਖ ਰੈਜੀਮੈਂਟ ਦਾ ਜਵਾਨ ਸ਼ਹੀਦ

ਨੈਸ਼ਨਲ ਪੰਜਾਬ

ਗੁਰਦਾਸਪੁਰ 26 ਜਵਰੀ ,ਬੋਲੇ ਪੰਜਾਬ ਬਿਊਰੋ :

ਕਲਾਨੌਰ ਵਾਸੀ ਤੇ ਊਧਮਪੁਰ ਵਿਚ ਫ਼ੌਜ ਦੀ 8 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਹਵਲਦਾਰ ਮਲਕੀਤ ਸਿੰਘ ਹਾਦਸੇ ਵਿਚ ਸ਼ਹੀਦ ਹੋ ਗਿਆ। ਪੈਟਰੋਲਿੰਗ ਦੌਰਾਨ ਉਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਉਸ ਦੀ ਪਤਨੀ ਨਵਨੀਤ ਨੇ ਦੱਸਿਆ ਕਿ ਸਿਰਫ਼ 15 ਦਿਨ ਪਹਿਲਾਂ ਹੀ ਉਸ ਦਾ ਪਤੀ ਚਾਰ ਦਿਨਾਂ ਦੀ ਛੁੱਟੀ ਪੂਰੀ ਕਰਕੇ ਡਿਊਟੀ ’ਤੇ ਵਾਪਸ ਗਿਆ ਸੀ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਸ਼ਹੀਦ ਦੀ ਮ੍ਰਿਤਕ ਦੇਹ ਦੇਰ ਰਾਤ ਤਿੱਬੜੀ ਛਾਉਣੀ ਪਹੁੰਚਣ ਦੀ ਉਮੀਦ ਹੈ ਤੇ ਭਲਕੇ ਸ਼ਹੀਦ ਦਾ ਪੂਰੇ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਕਲਾਨੌਰ ਕਸਬੇ ਵਿੱਚ ਫ਼ੌਜੀ ਸਨਮਾਨ ਨਾਲ ਰਸਮਾਂ ਨਿਭਾਈਆਂ ਜਾਣਗੀਆਂ। ਇਸ ਮੌਕੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਸਿਪਾਹੀ ਸੁਖਵਿੰਦਰ ਸਿੰਘ ਦੇ ਪਿਤਾ ਹਵਲਦਾਰ ਸੀਤਾ ਰਾਮ ਆਦਿ ਨੇ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।