ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਜਨਵਰੀ ,ਬੋਲੇ ਪੰਜਾਬ ਬਿਊਰੋ :

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 25 ਜਨਵਰੀ 2025 ਦਿਨ ਸ਼ਨਿੱਚਰਵਾਰ ਨੂੰ ਪੰਜਾਬ ਕਲਾ ਭਵਨ ਵਿਖੇ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ. ਦਲਜੀਤ ਸਿੰਘ ਚੀਮਾ ਜੀ (ਸੇਵਾ ਮੁਕਤ ਕਰਨਲ) ਨੇ ਕੀਤੀ ਅਤੇ ਪ੍ਰਸਿੱਧ ਕਵੀ ਅਤੇ ਕਹਾਣੀਕਾਰ ਸ਼੍ਰੀ ਪਰਮਜੀਤ ਮਾਨ ਜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕੇਂਦਰ ਦੇ ਸੁਹਿਰਦ ਮੈਂਬਰਾਂ ਵਲੋਂ ਇਹਨਾਂ ਮਾਣਮੱਤੀਆਂ ਸ਼ਖਸ਼ੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਕਾਰਜਕਾਰਨੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਪਰਮ ਜੀ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਦੀ ਰੂਪਰੇਖਾ ਬਾਰੇ ਚਾਨਣਾ ਪਾਇਆ। ਡਾ. ਅਵਤਾਰ ਸਿੰਘ ਪਤੰਗ ਜੀ ਨੇ ਗਣਤੰਤਰ ਦਿਵਸ ਬਾਰੇ ਤੇ ਅੱਜ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਅਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਕਰਨਲ ਦਲਜੀਤ ਸਿੰਘ ਚੀਮਾ ਜੀ ਅਤੇ ਸ਼੍ਰੀ ਪਰਮਜੀਤ ਮਾਨ ਜੀ ਬਾਰੇ ਭਰਪੂਰ ਜਾਣਕਾਰੀ ਦਿੱਤੀ।

ਕਵੀ ਦਰਬਾਰ ਦੀ ਸ਼ੁਰੂਆਤ ਮਲਕੀਤ ਸਿੰਘ ਨਾਗਰਾ ਜੀ ਵੱਲੋਂ ਗਾਏ ਧਾਰਮਿਕ ਗੀਤ ਨਾਲ ਹੋਈ,ਰੇਖਾ ਮਿੱਤਲ,ਨਰਿੰਦਰ ਕੌਰ ਲੌਂਗੀਆ,ਪ੍ਰਿੰਸੀਪਲ ਬਹਾਦਰ ਸਿੰਘ ਗੋਸਲ,ਸ਼ੀਨੂ ਵਾਲੀਆਂ ਨੇ ਦੇਸ਼ ਦੀ ਆਜ਼ਾਦੀ ਬਾਰੇ ਰਚਨਾਂਵਾਂ ਸੁਣਾਈਆਂ,ਰਜਿੰਦਰ ਸਿੰਘ ਧੀਮਾਨ,ਪਾਲ ਅਜਨਬੀ,ਪਰਮਜੀਤ ਸਿੰਘ ਦੁਆਬਾ,ਗੁਰਮਨ ਸੈਣੀ,ਸੁਰਿੰਦਰ ਕੁਮਾਰ,ਮਲਕੀਅਤ ਬਸਰਾ,ਚਰਨਜੀਤ ਕਲੇਰ,ਸੁਭਾਸ਼ ਚੰਦਰ,ਪ੍ਰੋਫੈਸਰ ਕੇਵਲਜੀਤ ਸਿੰਘ ਕੰਵਲ ਅਤੇ ਚਰਨਜੀਤ ਕੌਰ ਬਾਠ ਜੀ ਨੇ ਸਮਾਜਿਕ ਸਰੋਕਾਰਾਂ ਅਤੇ ਸਮਾਜਿਕ ਕੁਰੀਤੀਆਂ ਨਾਲ ਸਬੰਧਤ ਕਵਿਤਾਂਵਾਂ ਸੁਣਾ ਕੇ ਸਭ ਨੂੰ ਉਜਾਗਰ ਕੀਤਾ,ਦਰਸ਼ਨ ਸਿੰਘ ਸਿੱਧੂ ਜੀ ਨੇ ‘ਨਵੇਂ ਸਾਲ ਨੂੰ ਅਰਜੋਈ’ ਰੂਪੀ ਰਚਨਾ ਨਾਲ ਆਪਣੀ ਸਾਂਝ ਪਾਈ,ਵਰਿੰਦਰ ਚੱਠਾ ਤੇ ਹਰਜੀਤ ਸਿੰਘ ਜੀ ਨੇ ਬਹੁਤ ਹੀ ਕਮਾਲ ਦੇ ਸ਼ੇਅਰ ਸੁਣਾ ਕੇ ਵਾਹ ਵਾਹ ਖੱਟੀ,ਦਰਸ਼ਨ ਤਿਊਣਾ,ਬਲਵਿੰਦਰ ਢਿੱਲੋਂ,ਮੰਦਰ ਗਿੱਲ,ਪ੍ਰਤਾਪ ਪਾਰਸ, ਲਾਭ ਸਿੰਘ ਲਹਿਲੀ,ਜਗਤਾਰ ਜੋਗ,ਸੁਖਦੇਵ ਸਿੰਘ,ਸਿਮਰਜੀਤ ਗਰੇਵਾਲ,ਦਵਿੰਦਰ ਕੌਰ ਢਿੱਲੋਂ,ਗੁਰਦਾਸ ਦਾਸ,ਭਰਪੂਰ ਸਿੰਘ,,ਤਰਸੇਮ ਰਾਜ ਅਤੇ ਡਾ. ਮਨਜੀਤ ਬੱਲ ਜੀ ਨੇ ਤਰੰਨੁਮ ਵਿੱਚ ਆਪਣੀਆਂ ਰਚਨਾਂਵਾਂ ਪੇਸ਼ ਕਰਕੇ ਮਾਹੌਲ ਸੰਗੀਤਮਈ ਬਣਾ ਦਿੱਤਾ, ਜਸਪਾਲ ਦੇਸੂਵੀ ਜੀ ਨੇ ਬਹੁਤ ਹੀ ਖੂਬਸੂਰਤ ਗ਼ਜ਼ਲ ਨਾਲ ਆਪਣੀ ਹਾਜ਼ਰੀ ਲਵਾਈ,ਨਰਿੰਦਰਪਾਲ ਜੀ,ਰਤਨ ਬਾਬਕ ਵਾਲਾ,ਅੰਸ਼ੁਕਰ ਮਹੇਸ਼ ਜੀ ਨੇ ਬਹੁਤ ਹੀ ਭਾਵਨਾਤਮਕ ਕਵਿਤਾਂਵਾਂ ਪੇਸ਼ ਕੀਤੀਆਂ।

ਅਜੀਤ ਅਖਬਾਰ ਦੇ ਬਹੁਤ ਹੀ ਨਾਮਵਰ ਤੇ ਸੀਨੀਅਰ ਪੱਤਰਕਾਰ ਸ. ਅਜਾਇਬ ਔਜਲਾ ਜੀ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸ਼੍ਰੀ ਪਰਮਜੀਤ ਮਾਨ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਰੇ ਕਵੀਆਂ ਅਤੇ ਲੇਖਕਾਂ ਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਜਿਹਨਾਂ ਦੀਆਂ ਰਚਨਾਂਵਾਂ ਵਿੱਚ ਰੰਗ ਵੀ ਹੈ ਤੇ ਡੰਗ ਵੀ ਹੈ ਤੇ ਨਾਲ ਹੀ ਦਿਲ ਨੂੰ ਛੂਹ ਲੈਣ ਵਾਲੀ ਰਚਨਾ”ਲੋਕ ਜਦੋਂ ਵੀ ਦਿੱਲੀ ਦਾ ਇਤਿਹਾਸ ਫਰੋਲਣਗੇ,ਬੇ ਮੌਤੇ ਜੋ ਮਰ ਗਏ ਪੰਨਿਆਂ ਵਿੱਚੋਂ ਬੋਲਣਗੇ”ਸਰੋਤਿਆਂ ਦੀ ਨਜ਼ਰ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ. ਦਲਜੀਤ ਸਿੰਘ ਚੀਮਾ ਜੀ ਨੇ ਕਿਹਾ ਕਿ ਇੱਥੇ ਆ ਕੇ ਆਪਣੀ ਮਾਂ ਬੋਲੀ ਵਿੱਚ ਬੋਲਣ ਦਾ ਮੌਕਾ ਮਿਲਦਾ ਤੇ ਖੁਸ਼ੀ ਮਿਲਦੀ ਹੈ। ਉਹਨਾਂ ਨੇ ਕੇਂਦਰ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਸਾਰੇ ਕਵੀਆਂ ਅਤੇ ਲੇਖਕਾਂ ਨੂੰ ਆਪਣੇ ਮਨਾਂ ਦੇ ਵਲਵਲਿਆਂ ਨੂੰ ਸੁੱਚਜੇ ਰੂਪ ਵਿੱਚ ਪੇਸ਼ ਕਰਨ ਦਾ ਮੌਕਾ ਮਿਲਦਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਆਪਣੀਆਂ ਲਿਖੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਹੁਤ ਬਾਖੂਬੀ ਨਿਭਾਇਆ। ਅੰਤ ਵਿੱਚ ਕਾਰਜਕਾਰੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਪਰਮ ਅਤੇ ਡਾ. ਅਵਤਾਰ ਸਿੰਘ ਪਤੰਗ ਜੀ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਸਰਬਜੀਤ ਸਿੰਘ ਤੇ ਪਰਲਾਦ ਸਿੰਘ ਜੀ ਨੇ ਸਾਰੇ ਸਮਾਗਮ ਦੀਆਂ ਤਸਵੀਰਾਂ ਖਿੱਚ ਕੇ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ। ਇਸ ਤੋਂ ਇਲਾਵਾ ਹਰਬੰਸ ਸੋਢੀ,ਓ.ਪੀ. ਵਰਮਾ,ਜਗਤਾਰ ਜੱਗਾ, ਪ੍ਰੋਫੈਸਰ ਦਿਲਬਾਗ,ਗੁਰਮੇਲ ਸਿੰਘਤੇ ਡਾ. ਸਾਹਿਬ ਸਿੰਘ ਅਰਸ਼ੀ ਜੀ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।