ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਲੜੀ ਹੈ ਜੱਸੀ ਨੇ ਲੰਮੀ ਲੜਾਈ
ਮੋਹਾਲੀ 26 ਜਨਵਰੀ ,ਬੋਲੇ ਪੰਜਾਬ ਬਿਊਰੋ :
76ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਮੋਹਾਲੀ ਵਿਖੇ ਹੋਏ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਬਰਿੰਦਰ ਗੋਇਲ, ਕੈਬਨਿਟ ਮੰਤਰੀ ਪੰਜਾਬ ਦੇ ਵੱਲੋਂ ਉੱਘੇ ਵੀਡੀਓ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਵਲੋਂ ਦਿੱਤੀਆਂ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਜੱਸੀ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਣ ਦੇ ਲਈ ਆਪਣਾ ਸਮੁੱਚਾ ਜੀਵਨ ਨਿਛਾਵਰ ਕਰ ਦਿੱਤਾ ਅਤੇ ਸਮੇਂ ਦੀਆਂ ਸਰਕਾਰਾਂ ਅਤੇ ਸਮੇਂ- ਸਮੇਂ ਤੇ ਨਾਜ਼ੁਕ ਪਰਿਸਥਿਤੀਆਂ ਦੇ ਨਾਲ ਲੰਮੀ ਲੜਾਈ ਲੜੀ, ਜਿਸ ਦੇ ਲਈ ਵੀਡੀਓ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਦਾ ਪੰਜਾਬੀ ਕਲਾ ਜਗਤ ਦੇ ਵਿੱਚ ਪਹਿਲਾਂ ਹੀ ਵੱਡਾ ਮਾਣ ਅਤੇ ਸਤਿਕਾਰ ਕਾਇਮ ਹੈ
ਸਮੇਂ- ਸਮੇਂ ਤੇ ਜਸਵਿੰਦਰ ਜੱਸੀ ਨੂੰ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ, ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਦੇ ਕੈਬਨਟ ਮੰਤਰੀ ਸ੍ਰੀ ਗੋਇਲ ਵੱਲੋਂ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਸਿੱਧ ਵੀਡੀਓ ਡਾਇਰੈਕਟਰ- ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਪੰਜਾਬੀ ਕਲਾ ਜਗਤ ਦੇ ਲਈ ਆਪਣੇ ਵੱਲੋਂ ਯੋਗਦਾਨ ਜਾਰੀ ਰੱਖਣਗੇ, ਅਤੇ ਲਗਾਤਾਰ ਅਲੋਪ ਹੁੰਦੇ ਜਾ ਰਹੇ ਪੰਜਾਬੀ ਵਿਰਸੇ ਵਿਚਲੀਆਂ ਵੰਨਗੀਆਂ ਨੂੰ ਉਜਾਗਰ ਕਰਨ ਦੇ ਲਈ ਸਾਰਥਿਕ ਉਪਰਾਲੇ ਕਰਨਗੇ, ਇਸ ਦੇ ਲਈ ਉਹ ਕਲਾ ਜਗਤ ਨਾਲ ਜੁੜੇ ਕਲਾਕਾਰਾਂ ਤੋਂ ਇਲਾਵਾ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਅਤੇ ਮੰਤਰੀ ਸਾਹਿਬਾਨ ਨਾਲ ਵੀ ਰਾਬਤਾ ਬਣਾਈ ਰੱਖਣਗੇ, ਵੀਡੀਓ ਡਾਇਰੈਕਟਰ ਜਸਵਿੰਦਰ ਸਿੰਘ ਜੱਸੀ ਨੇ ਕਿਹਾ ਕਿ ਉਹ ਅਗਲੇ ਹਫਤੇ ਪੰਜਾਬੀ ਖੇਤਰ ਦੇ ਅਹਿਮ ਪ੍ਰਤੀਨਿਧਤਾ ਦੇ ਨਾਲ ਮੀਟਿੰਗ ਕਰਨ ਜਾ ਰਹੇ ਹਨ , ਤਾਂ ਕਿ ਪੰਜਾਬੀ ਸੱਭਿਆਚਾਰ ਦੇ ਹੋਰ ਵਧੇਰੇ ਪ੍ਰਚਾਰ ਅਤੇ ਪ੍ਰਚਾਰ ਦੇ ਲਈ ਹੋਰ ਕੰਮ ਕੀਤਾ ਜਾ ਸਕੇ, ਜਸਵਿੰਦਰ ਸਿੰਘ ਜੱਸੀ ਹੋਰਾਂ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਨੂੰ ਫਿਰ ਤੋਂ -ਰੰਗਲਾ ਪੰਜਾਬ- ਬਣਾਏ ਜਾਣ ਦੇ ਲਈ ਕੀਤੀ ਜਾ ਰਹੀ ਕਾਰਵਾਈ ਦੀ ਸ਼ਲਾਘਾ ਵੀ ਕੀਤੀ,
ਇਸ ਮੌਕੇ ਹਲਕਾ ਵਿਧਾਇਕ ਮੋਹਾਲੀ – ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਮੋਹਾਲੀ -ਮੈਡਮ ਅਸ਼ਿਕਾ ਜੈਨ, ਏ.ਡੀ.ਜੀ.ਪੀ. – ਅਰਪਿਤ ਸ਼ੁਕਲਾ, ਐੱਸ.ਐੱਸ.ਪੀ. ਮੋਹਾਲੀ ਦੀਪਕ ਪਾਰੀਕ, ਹਰਿ ਸੁਖ ਇੰਦਰ ਸਿੰਘ ਬੱਬੀ ਬਾਦਲ,ਇੰਜੀਨੀਅਰ ਪ੍ਰਭਜੋਤ ਕੌਰ -ਚੇਅਰ ਪਰਸਨ ਜਿਲਾ ਯੋਜਨਾ ਬੋਰਡ ਮੋਹਾਲੀ ਵੀ ਮੌਜੂਦ ਸਨ।