ਸੜਕ ਹਾਦਸੇ ‘ਚ ਜਲਾਲਾਬਾਦ ਦੇ ਵਿਧਾਇਕ ਦੀ ਭੈਣ ਦੀ ਮੌਤ, ਤਿੰਨ ਲੋਕ ਜ਼ਖਮੀ

ਪੰਜਾਬ


ਮੁਕਤਸਰ, 25 ਜਨਵਰੀ,ਬੋਲੇ ਪੰਜਾਬ ਬਿਊਰੋ :
ਮੁਕਤਸਰ ‘ਚ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ‘ਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਭੈਣ ਮਮਤਾ ਰਾਣੀ ਦੀ ਮੌਤ ਹੋ ਗਈ। ਜਦਕਿ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਹਾਦਸਾ ਪਿੰਡ ਦੋਦਾ ਨੇੜੇ ਵਾਪਰਿਆ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਮਤਾ ਰਾਣੀ ਤੇ ਹੋਰ ਲੋਕ ਜਲਾਲਾਬਾਦ ਦੇ ਪਿੰਡ ਮੋਹਲਵੀ ਵਾਲਾ ਤੋਂ ਬਠਿੰਡਾ ਜਾ ਰਹੇ ਸਨ। ਦੋਦਾ ਪਿੰਡ ਨੇੜੇ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਮਮਤਾ ਰਾਣੀ ਜੋ ਕਿ ਪਿੰਡ ਮੋਲਵੀ ਵਾਲਾ ਦੇ ਸਰਪੰਚ ਅਮਰੀਕ ਸਿੰਘ ਦੀ ਪਤਨੀ ਸੀ, ਦੀ ਮੌਕੇ ‘ਤੇ ਹੀ ਮੌਤ ਹੋ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।