ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 11 ਮੈਂਬਰ ਗ੍ਰਿਫ਼ਤਾਰ, ਹਥਿਆਰ ਤੇ ਚੋਰੀ ਦੇ ਵਾਹਨ ਬਰਾਮਦ

ਪੰਜਾਬ

ਲੁਧਿਆਣਾ, 25 ਜਨਵਰੀ,ਬੋਲੇ ਪੰਜਾਬ ਬਿਊਰੋ :
ਥਾਣਾ ਜੋਧੇਵਾਲ ਦੀ ਪੁਲਿਸ ਨੇ ਅਸਮਾਜਿਕ ਤੱਤਾਂ ਦੇ ਖਿਲਾਫ ਚਲਾਈ ਮੁਹਿੰਮ ਹੇਠ ਵੱਡੀ ਕਾਰਵਾਈ ਕਰਦਿਆਂ ਗੰਨ ਪੁਆਇੰਟ ’ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਡੀ.ਸੀ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਥਾਣਾ ਜੋਧੇਵਾਲ ਦੇ ਮੁਖੀ ਇੰਸਪੈਕਟਰ ਜਸਬੀਰ ਸਿੰਘ ਦੀ ਪੁਲਿਸ ਟੀਮ ਕਾਲੀ ਸੜਕ ਦੇ ਨੇੜੇ ਮੌਜੂਦ ਸੀ ਅਤੇ ਉਸੇ ਦੌਰਾਨ ਇੱਕ ਮੁਖਬਰ ਨੇ ਸੂਚਨਾ ਦਿੱਤੀ ਕਿ ਸਬਜ਼ੀ ਮੰਡੀ ਦੇ ਨੇੜੇ ਕੁਝ ਲੋਕ ਲੁੱਟ ਦੀ ਵਾਰਦਾਤ ਕਰਨ ਲਈ ਮੋਟਰਸਾਇਕਲਾਂ ’ਤੇ ਸਵਾਰ ਹੋ ਕੇ ਜਾ ਰਹੇ ਹਨ।
ਪੁਲਿਸ ਟੀਮ ਨੇ ਸਬਜ਼ੀ ਮੰਡੀ ਦੇ ਬਾਹਰ ਖਾਸ ਨਾਕਾਬੰਦੀ ਕਰ ਲਈ। ਉਸੇ ਸਮੇਂ ਸਾਹਮਣੇ ਤੋਂ 3 ਮੋਟਰਸਾਇਕਲਾਂ ’ਤੇ ਸ਼ੱਕੀ ਹਾਲਤ ਵਿੱਚ ਆ ਰਹੇ 11 ਵਿਅਕਤੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀਆਂ ਮੋਟਰਸਾਇਕਲਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਤਿੰਨੋ ਮੋਟਰਸਾਇਕਲ ਚੋਰੀ ਦੇ ਹਨ।
ਪੁਲਿਸ ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਪਹਿਚਾਣ ਸ਼ਿਵਮ ਵਰਮਾ ਜੋਗੀ ਪੁੱਤਰ ਸੰਜੀਵ ਕੁਮਾਰ ਵਾਸੀ ਮੋਹੱਲਾ ਪ੍ਰਭੂ ਕਾਲੋਨੀ ਭਾਮੀਆਂ ਖੁਰਦ, ਮੁਹੰਮਦ ਅਫਜਲ ਪੁੱਤਰ ਉਸਮਾਨ ਵਾਸੀ ਸ਼ਨੀ ਮੰਦਰ ਡੀ.ਪੀ. ਕਾਲੋਨੀ ਤਾਜਪੁਰ ਰੋਡ, ਵਿਸ਼ਾਲ ਕੁਮਾਰ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਨੂਰਵਾਲਾ, ਰੂਪੇਸ਼ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਮੋਹੱਲਾ ਰੌਇਲ ਸਿਟੀ ਕਾਸਾਬਾਦ, ਦੀਪਕ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਸੈਕਟਰ-32 ਤਾਜਪੁਰ ਰੋਡ, ਸਾਜਨ ਪੁੱਤਰ ਬਲਜੀਤ ਸਿੰਘ ਵਾਸੀ ਨਿਊ ਮਹਾਵੀਰ ਕਾਲੋਨੀ ਹੁੰਦਲ ਚੌਂਕ, ਰਾਹੁਲ ਪੁੱਤਰ ਸਤਪਾਲ ਸਿੰਘ ਵਾਸੀ ਪ੍ਰਭੂ ਨਗਰ ਕਾਲੋਨੀ ਭਾਮੀਆਂ ਖੁਰਦ, ਆਰਿਫ ਮੁਹੰਮਦ ਪੁੱਤਰ ਆਫਤਾਬ ਵਾਸੀ ਜਸਪਾਲ ਕਾਲੋਨੀ ਕਾਕੋਵਾਲ, ਅੰਕੁਸ਼ ਕੁਮਾਰ ਪੁੱਤਰ ਸਤਪਾਲ ਵਾਸੀ ਪ੍ਰਭੂ ਨਗਰ ਕਾਲੋਨੀ ਭਾਮੀਆਂ ਖੁਰਦ, ਗੌਤਮ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਪਿੰਡ ਗੌਂਸਗੜ੍ਹ ਮਹਿਰਬਾਨ ਅਤੇ ਰੋਹਿਤ ਪੁੱਤਰ ਸਤਪਾਲ ਸਿੰਘ ਵਾਸੀ ਪ੍ਰਭੂ ਨਗਰ ਕਾਲੋਨੀ ਦੇ ਰੂਪ ਵਿੱਚ ਕੀਤੀ ਹੈ।
ਡੀ.ਸੀ.ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਨੇ ਸਾਰੇ ਮੁਲਜ਼ਮਾਂ ਖਿਲਾਫ ਥਾਣਾ ਜੋਧੇਵਾਲ ਵਿੱਚ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 12 ਬੋਰ ਦੀ ਗਨ, ਚੋਰੀ ਕੀਤੇ ਤਿੰਨ ਮੋਟਰਸਾਇਕਲ, ਇੱਕ ਐਕਟਿਵਾ, 20 ਮੋਬਾਈਲ ਫੋਨ, ਇੱਕ ਦਾਤਰ, ਰੌਡ ਅਤੇ ਇੱਕ ਗੰਡਾਸੀ ਬਰਾਮਦ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।