ਮਲੋਟ, 25 ਜਨਵਰੀ,ਬੋਲੇ ਪੰਜਾਬ ਬਿਊਰੋ :
ਮਲੋਟ ਮੇਲੇ ‘ਚ ਝੂਟੇ ਲੈਂਦੀ ਮਹਿਲਾ ਨਾਲ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਅਨੁਸਾਰ ਦਰਦਨਾਕ ਹਾਦਸੇ ’ਚ ਉਸਦੇ ਸਿਰ ਨਾਲੋਂ ਵਾਲ ਵੱਖ ਹੋ ਗਏ।ਉਕਤ ਮਹਿਲਾ ਦੇ ਵਾਲ ਝੂਲੇ ‘ਚ ਫਸ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਹੈ।
ਜ਼ਖ਼ਮੀ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਡਾਕਟਰ ਮੁਤਾਬਕ ਮਹਿਲਾ ਦੇ ਮੂੰਹ ‘ਤੇ ਕਾਫੀ ਸੱਟ ਲੱਗੀ ਹੈ।