ਪੰਥਕ ਅਪੀਲ -ਸਿੱਖਾਂ ਦੇ ਕਿਸੇ ਵੀ ਧਾਰਮਿਕ ਪ੍ਰੋਗਰਾਮ ਦੀ ਜਾਣਕਾਰੀ ਦੇਣ ਲਈ ਲਗਾਏ ਜਾਣ ਵਾਲੇ ਪੋਸਟਰ ਜਾਂ ਬੋਰਡ ਥਾਂ ਦੇਖ ਕੇ ਅਤੇ ਸੋਚ ਸਮਝ ਕੇ ਲਗਾਏ ਜਾਣ …ਸਿਮਰਨਜੀਤ ਸਿੰਘ ਮੱਕੜ

ਨੈਸ਼ਨਲ

ਨਵੀਂ ਦਿੱਲੀ 25 ਜਨਵਰੀ ,ਬੋਲੇ ਪੰਜਾਬ ਬਿਊਰੋ :


ਸੜਕਾਂ ਤੇ ਪੋਸਟਰ ਜਾਂ ਬੋਰਡ ਲਗਾਏ ਜਾਣ ਵਾਲੀ ਥਾਂ ਬਾਰੇ ਵਿਚਾਰ ਜਰੂਰ ਕੀਤਾ ਜਾਣਾ ਚਾਹੀਦਾ ਹੈ । ਜਿਵੇਂ ;ਕਿਸੇ ਪਾਰਕ , ਹਸਪਤਾਲ , ਇਲਾਕੇ ਦੀ ਕੋਈ ਅਜਿਹੀ ਥਾਂ ਜਿੱਥੇ ਲੋਕੀਂ ਵੱਧ ਜਾਂਦੇ ਹੋਣ , ਜਿੱਥੇ ਪੋਸਟਰ ਪੜ੍ਹਦੇ ਸਮੇਂ ਕਿਸੇ ਇਨਸਾਨ ਨੂੰ ਅਤੇ ਟ੍ਰੈਫਿਕ ਨੂੰ ਕੋਈ ਦਿੱਕਤ ਨਾ ਹੋਵੇ ।ਪੋਸਟਰ ਕਿਸੀ ਟ੍ਰੈਫਿਕ ਲਾਈਟ ਤੇ ਨਾ ਲਗਾਇਆ ਜਾਵੇ , ਇਸ ਨਾਲ ਵੀ ਟ੍ਰੈਫਿਕ ਨੂੰ ਦਿੱਕਤ ਹੋ ਸਕਦੀ ਹੈ ।
ਇਹ ਸੜਕਾਂ , ਟਾਇਲਟ, ਕੂੜਾ ਘਰ , ਨਾਲਾ, ਸਿਗਰੇਟ- ਬੀੜੀ / ਸ਼ਰਾਬ ਦੀ ਦੁਕਾਨ ਤੇ ਨਾ ਲਗਏ ਜਾਣ ਅਤੇ ਨਾ ਹੀ ਇਨ੍ਹਾਂ ਦੇ ਨਜਦੀਕ । ਮੈਂ ਬੇਨਤੀ ਕਰਦਾ ਹਾਂ ਅਗਰ ਅਸੀਂ ਪੋਸਟਰ ਲੱਗਾਉਣੇ ਹੀ ਨੇ ਤੇ ਸਿਰਫ਼ ਗੁਰੂ ਘਰਾਂ ਦੇ ਨੇੜੇ ਲਗਾਈਏ ।
ਸਿੱਖਾਂ ਲਈ ਸਿੰਘ ਸਭਾ ਲਹਿਰ ਇਸ ਕਰ ਕੇ ਹੀ ਚਲਾਈ ਗਈ ਸੀ ਕਿ ਸਿੱਖ ਵੱਧ ਤੋਂ ਵੱਧ ਗੁਰੂ ਘਰ ਦੇ ਨਾਲ ਜੁੜਨ ।ਹਰ ਇਲਾਕੇ ਦੇ ਨਜ਼ਦੀਕ ਕੋਈ ਨਾ ਕੋਈ ਗੁਰਦੁਆਰਾ ਸਾਹਿਬ ਜ਼ਰੂਰ ਹੁੰਦਾ ਹੈ । ਬਿਹਤਰ ਹੈ ਕੇ ਪੋਸਟਰ ਲੱਗਾ ਕੇ ਅਸੀਂ ਉਸਦੀ ਫੋਟ ਖਿੱਚ ਕੇ ਸੋਸ਼ਲ ਮੀਡੀਆ (ਫੇਸਬੁੱਕ,ਇੰਸਟਾਗਰਾਮ,ਟਵਿੱਟਰ,X ਆਦਿ)ਰਾਹੀਂ ਉਸ ਪੋਸਟਰ ਤੇ ਦਿੱਤੇ ਸੰਦੇਸ਼ ਦਾ ਪ੍ਰਚਾਰ ਕਰੀਏ । ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਅਤੇ ਇਸ ਨਾਲ ਹਰ ਉਮਰ ਦਾ ਇਨਸਾਨ ਜੁੜਿਆ ਹੋਇਆ ਹੈ।ਅਗਰ ਅਸੀਂ ਸੋਸ਼ਲ ਮੀਡੀਆ ਤੇ ਪੋਸਟਰ ਸਾਂਝਾ ਕਰੀਏ ਤੇ ਇਸ ਨਾਲ ਸਾਡੀ ਮਾਂ ਬੋਲੀ ਦੀ ਵਰਤੋਂ ਸੋਸ਼ਲ ਮੀਡੀਆ ਤੇ ਵਧੇਗੀ ਅਤੇ ਸੜਕਾਂ ਤੇ ਪੋਸਟਰਾਂ ਕਾਰਣ ਬੇਅਦਬੀ ਨਹੀਂ ਹੋਵੇਗੀ ।
ਅਸੀਂ ਅਕਸਰ ਦੇਖਦੇ ਹਾਂ ਕਿ ਪੋਸਟਰਾਂ ਤੇ ਗੁਰਬਾਣੀ ਦੀ ਤੁਕਾਂ ਵੀ ਲਿਖੀਆਂ ਹੁੰਦੀਆਂ ਹਨ ,ਪਰ ਜਦੋਂ ਇਹਨਾਂ ਨੂੰ ਉਤਾਰਿਆ ਜਾਂਦਾ ਹੈ ਤੇ ਪੋਸਟਰਾਂ ਨੂੰ ਸੜਕਾਂ ਤੇ ਹੀ ਸੁੱਟ ਦਿੱਤਾ ਜਾਂਦਾ ਹੈ ।
ਆਓ ! ਇਸ ਮੁਹਿੰਮ ਨਾਲ ਜੁੜੀਏ ਅਤੇ ਬੇਅਦਬੀ ਨੂੰ ਰੋਕੀਏ ।

ਮੈਂ ਹਰ ਇਲਾਕੇ ਦੇ ਗੁਰਦੁਆਰਾ ਸਾਹਿਬ ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਆਪਣੇ ਇਲਾਕੇ ਦੀ ਸੰਗਤ ਨੂੰ ਵਟਸਅੱਪ ਗਰੁੱਪ ਰਾਹੀਂ ਜੋੜਣ ।ਜਿਸ ਵਿਚ ਸਿਰਫ਼ ਤੇ ਸਿਰਫ਼ ਧਾਰਮਿਕ ਪ੍ਰੋਗਰਾਮਾਂ ਦੇ ਪੋਸਟਰ ਸਾਂਝੇ ਕੀਤੇ ਜਾਣ ।ਅਜਿਹਾ ਪ੍ਬੰਧ ਕੀਤਾ ਜਾਵੇ ਕਿ ਗਰੁੱਪ ਦਾ ਮੁਖੀ ਹੀ ਗਰੁੱਪ ਵਿਚ ਸੰਦੇਸ਼ ਭੇਜ ਸਕੇ ।

ਇਹ ਸੰਦੇਸ਼ ਆਪਣੇ ਨਜ਼ਦੀਕੀ ਲੋਕਾਂ ਨੂੰ ਖ਼ਾਸ ਤੌਰ ਤੇ ਗ੍ਰੰਥੀ ਸਿੰਘਾਂ, ਸੇਵਾਦਾਰਾਂ, ਅਤੇ ਰਾਗੀ ਸਿੰਘਾਂ ਨੂੰ ਭੇਜੋ , ਤਾਂ ਕਿ ਵੱਧ ਤੋਂ ਵੱਧ ਇਸਦਾ ਪ੍ਰਚਾਰ ਹੋਵੇ ।
ਮੈਂ ਆਪ ਸਿੱਖੀ ਸਿਧਾਂਤਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਡੂੰਘਾਈ ਨਾਲ ਸਮਝਣ ਲਈ ਯਤਨਸ਼ੀਲ ਹਾਂ , ਅਤੇ ਚਾਹੁੰਦਾ ਹਾਂ ਕਿ ਪੋਸਟਰਾਂ,ਬੋਰਡਾਂ ਆਦਿ ਨਾਲ ਹੁੰਦੀ ਬੇਅਦਬੀ ਨੂੰ ਰੋਕਿਆ ਜਾਵੇ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।