ਚੰਡੀਗੜ੍ਹ 24 ਜਨਵਰੀ ,ਬੋਲੇ ਪੰਜਾਬ ਬਿਊਰੋ :
ਪਰਮਜੀਤ ਸਿੰਘ ਸਰਨਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਦੇ ਗਿਆਨੀ ਹਰਨਾਮ ਸਿੰਘ ਅਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਵਿਰੁੱਧ ਕਾਰਵਾਈ ਕੀਤੀ ਜਾਵੇ। ਸਰਨਾ ਨੇ ਆਪਣੀ ਚਿੱਠੀ ਵਿੱਚ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਮਨਜਿੰਦਰ ਸਿਰਸਾ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਉਹ ਆਪਣੇ ਨਿੱਜੀ ਮੁਫਾਦਾਂ ਲਈ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਨੂੰ ਆਪਣੀਆਂ ਪਾਰਟੀਆਂ ਵਿੱਚ ਸੱਦ ਕੇ ਆਪਣੇ ਲਈ ਪ੍ਰਚਾਰ ਕਰਵਾ ਰਿਹਾ ਹੈ। ਸਰਨਾ ਨੇ ਭਾਜਪਾ ਪਾਰਟੀ ਦਾ ਨਾਮ ਲਏ ਬਿਨਾਂ ਇਹ ਗੱਲ ਵੀ ਲਿਖੀ ਕਿ ਸਰਸਾ ਅਜਿਹੀ ਪਾਰਟੀ ਦਾ ਭਾਈ ਸਾਹਿਬ ਤੋਂ ਪ੍ਰਚਾਰਕ ਕਰਵਾ ਰਿਹਾ ਹੈ ਜਿਸ ਨੇ ਸਿੱਖਾਂ ਦਾ ਕਦੇ ਕੁਝ ਨਹੀਂ ਸਵਾਰਿਆ।ਸਰਨਾ ਨੇ ਆਪਣੀ ਚਿੱਠੀ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਨਾਮ ਵੀ ਲੁਕੋ ਲਿਆ ਉਹਨਾਂ ਲਿਖਿਆ ਜਥੇਦਾਰ ਅਕਾਲ ਤਖਤ ਸਾਹਿਬ ਜੀਓ ਜਦੋਂ ਤੁਸੀਂ ਦਾੜੀ ਰੰਗਣ ਅਤੇ ਕੱਟਣ ਵਾਲਿਆਂ ਨੂੰ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਉਸ ਕਾਰਵਾਈ ਚੋਂ ਬਾਹਰ ਕੱਢ ਦਿੱਤਾ ਸੀ ਬਾਰੇ ਜ਼ਿਕਰ ਵੀ ਕੀਤਾ ।ਉਨਾਂ ਕਿਹਾ ਕਿ 02 ਦਸੰਬਰ 2024 ਨੂੰ ਜਦੋਂ ਆਪ ਜੀ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ 2007 ਤੋਂ 2017 ਤੱਕ ਸਰਕਾਰ ਵਿੱਚ ਕੈਬਨਿਟ ਰੈਂਕ ਤੇ ਰਹਿਣ ਵਾਲੇ ਆਗੂਆਂ ਨੂੰ ਤਲਬ ਕੀਤਾ ਸੀ । ਉਸ ਵੇਲੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੁਝ ਹੋਰ ਆਗੂਆਂ ਨੂੰ ਦਾੜ੍ਹੀ ਕੱਟਣ ਤੇ ਰੰਗਣ ਕਾਰਨ ਬਾਹਰ ਕੱਢ ਦਿੱਤਾ ਸੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿੱਚ ਆਪਣਾ ਸ਼ਪੱਸ਼ਟੀਕਰਨ ਲਿਖਤੀ ਰੂਪ ‘ਚ ਦੇਣ ਲਈ ਕਿਹਾ ਸੀ ਤੇ ਉਹਨਾਂ ਬਾਰੇ ਕਾਰਵਾਈ ਰਾਖਵੀਂ ਰੱਖ ਲਈ ਸੀ । ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਨਜਿੰਦਰ ਸਿੰਘ ਸਿਰਸਾ ਬਾਬਤ ਕੋਈ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਹੀ ਹੋਈ ਹੈ । ਜਦਕਿ ਬਾਕੀ ਸਾਰੀ ਲੀਡਰਸ਼ਿਪ ਤਨਖਾਹ ਭੁਗਤਦੇ ਹੋਏ ਅਰਦਾਸ ਵੀ ਕਰਵਾ ਚੁੱਕੀ ਹੈ ।