ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਦਾਊ ਰਾਮਗੜ੍ਹ ਅਤੇ ਲਖਨੌਰ ਵਿਖੇ ਲਗਾਏ ਗਏ ਟਿਊਬੈਲ ਕੀਤੇ ਲੋਕਾਂ ਨੂੰ ਸਮਰਪਿਤ

ਪੰਜਾਬ

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਟੀਬਾਜੀ ਤੋਂ ਉਤਾਂਹ ਉੱਠ ਕੇ ਕੀਤੇ ਜਾ ਰਹੇ ਹਨ ਵਿਕਾਸ ਕਾਰਜ : ਕੁਲਵੰਤ ਸਿੰਘ

ਦਾਊ ਰਾਮਗੜ੍ਹ ਵਿਖੇ 35.88 ਅਤੇ ਪਿੰਡ ਲਖਨੌਰ ਵਿਖੇ 26.50 ਲੱਖ ਦੀ ਲਾਗਤ ਨਾਲ ਚਾਲੂ ਕੀਤੇ ਗਏ ਹਨ ਟਿਊਬਲ

ਮੋਹਾਲੀ 24 ਜਨਵਰੀ ,ਬੋਲੇ ਪੰਜਾਬ ਬਿਊਰੋ :

ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਕਿਸੇ ਧੜੇਬਾਜ਼ੀ ਅਤੇ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ ਵਿਕਾਸ ਮੁਖੀ ਕੰਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ, ਇਹ ਗੱਲ ਅੱਜ ਵਿਧਾਇਕ
ਕੁਲਵੰਤ ਸਿੰਘ ਨੇ ਪਿੰਡ ਦਾਊ ਰਾਮਗੜ੍ਹ ਅਤੇ ਪਿੰਡ ਲਖਨੌਰ ਵਿਖੇ ਨਵੇਂ ਲਗਾਏ ਗਏ ਟਿਊਬਲ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੇ ਦੌਰਾਨ ਰੱਖੇ ਗਏ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ,


ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਦੋਂ ਦੀ ਲੋਕਾਂ ਨੇ ਪੂਰੇ ਚਾਅ ਅਤੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੋਂਦ ਵਿੱਚ ਲਿਆਂਦਾ ਹੈ, ਉਦੋਂ ਤੋਂ ਸਿਰਫ ਅਤੇ ਸਿਰਫ ਵਿਕਾਸ ਮੁਖੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉਹਨਾਂ ਕਿਹਾ ਕਿ ਲੋਕਾਂ ਨੂੰ ਦੀ ਸਿਹਤ ਦਾ ਧਿਆਨ ਰੱਖਦੇ ਹੋਏ, ਉਹਨਾਂ ਦੇ ਬੱਚਿਆਂ ਨੂੰ ਸਹੀ ਸਿੱਖਿਆ ਮਿਲੇ ,ਇਸ ਗੱਲ ਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਚੇਚੇ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ,
ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਦਾਊਂ ਰਾਮਗੜ੍ਹ ਪਿੰਡ ਵਿੱਖੇ ਪਹਿਲਾਂ ਇੱਕ ਟਿਊਬਵੈੱਲ ਲੱਗਿਆ ਹੋਇਆ ਸੀ ਜੋ ਪਿੰਡ ਦੀ ਅਬਾਦੀ ਮੁਤਾਬਕ ਕਾਫ਼ੀ ਨਹੀਂ ਸੀ, ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਨਵਾਂ ਟਿਊਬਵੈੱਲ ਲਗਾਇਆ ਗਿਆ,ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ,ਟਿਊਬਵੈੱਲ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 1100 ਫੁੱਟ ਹੈ,ਇਸ ਟਿਊਬਵੈੱਲ ਤੇ 35.88 ਲੱਖ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਤੇ


ਅਨਿਲ ਕੁਮਾਰ ਐਸ.ਈ. ਜਲ ਸਪਲਾਈ ਸੈਨੀਟੇਸ਼ਨ ਵਿਭਾਗ,
ਰਮਨਪ੍ਰੀਤ ਸਿੰਘ, ਐਕਸੀਅਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ,
ਰਜਿੰਦਰ ਸਚਦੇਵਾ ਐਸ.ਡੀ.ਓ.
ਪਿੰਡ ਦਾਊਂ,
ਗੁਰਨਾਮ ਸਿੰਘ ਸਰਪੰਚ ਦਾਊਂ,
ਇਕਬਾਲ ਸਿੰਘ ਸਰਪੰਚ ਜੁਝਾਰ ਨਗਰ,
ਬਲਵੀਰ ਸਿੰਘ ਸਰਪੰਚ ਰਾਏਪੁਰ,
ਗੁਰਜਿੰਦਰ ਸਿੰਘ ਸਰਪੰਚ ਬੱਲੋਮਾਜਰਾ,
ਰਣਧੀਰ ਸਿੰਘ ਸਰਪੰਚ ਹੁਸੈਨਪੁਰ,
ਮਲਕੀਤ ਸਿੰਘ ਬਲਾਕ ਪ੍ਰਧਾਨ,
ਰਜਿੰਦਰ ਸਿੰਘ ਰਾਜੂ ਸਰਪੰਚ ਬੜਮਾਜਰਾ,
ਗੁਰਨਾਮ ਸਿੰਘ ਸਰਪੰਚ ਬੜਮਾਜਰਾ ਕਲੌਨੀ,
ਰਾਜੂ ਦਾਊਂ,
ਮਨਦੀਪ ਸਿੰਘ ਪੰਚ ਦਾਊਂ,
ਹਰਜੀਤ ਸਿੰਘ ਪੰਚ ਦਾਊ,
ਅਸ਼ੋਕ ਕੁਮਾਰ ਪੰਚ ਦਾਊ,
ਪ੍ਰਤਾਪ ਪੰਚ ਦਾਊਂ,
ਅਮਿਤ ਵਰਮਾ ਦਾਊਂ,ਮਨਪ੍ਰੀਤ ਸਿੰਘ ਬੜਮਾਜਰਾ,ਗੁਰਵਿੰਦਰ ਸਿੰਘ ਪਿੰਕੀ,
ਅਤਵਾਰ ਸਿੰਘ ਮੌਲੀ ,
ਹਰਪਾਲ ਸਿੰਘ ਚੰਨਾ,
ਆਰ.ਪੀ.ਸ਼ਰਮਾ,
ਹਰਮੇਸ਼ ਸਿੰਘ ਕੁੰਬੜਾ,
ਭੁਪਿੰਦਰ ਸਿੰਘ ਮੌਲੀ,
ਸੰਨੀ ਮੌਲੀ ਵੀ ਹਾਜ਼ਰ ਸਨ,
ਇਸੇ ਤਰ੍ਹਾਂ ਪਿੰਡ ਲਖ਼ਨੌਰ
ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ 2 ਟਿਊਬਵੈੱਲ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ ਇੱਕ ਟਿਊਬਵੈੱਲ ਕਾਫ਼ੀ ਸਮੇਂ ਤੋਂ ਖ਼ਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਪੈਦਾ ਹੋ ਰਹੀ ਸੀ, ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਇਹ ਟਿਊਬਵੈੱਲ ਲਗਾਇਆ ਗਿਆ ਹੈ,ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਇਸ ਟਿਊਬਵੈੱਲ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 920 ਫੁੱਟ ਹੈ।
ਇਸ ਟਿਊਬਵੈੱਲ ਤੇ 26.50 ਲੱਖ ਰੁਪਏ ਦੀ ਲਾਗਤ ਆਈ ਹੈ। ਇੱਥੇ ਇਹ ਗੱਲ ਜ਼ਿਕਰਯੋਗ ਜੋ ਹੈ ਕਿ ਦਾਊਂ ਰਾਮਗੜ੍ਹ
ਇਸ ਪਿੰਡ ਵਿੱਖੇ ਪਹਿਲਾਂ ਟਿਊਬਵੈੱਲ ਲੱਗਿਆ ਹੋਇਆ ਸੀ ਜੋ ਪਿੰਡ ਦੀ ਅਬਾਦੀ ਮੁਤਾਬਕ ਕਾਫ਼ੀ ਨਹੀਂ ਸੀ। ਜਿਸ ਕਾਰਨ ਪਿੰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਨਵਾਂ ਟਿਊਬਵੈੱਲ ਲਗਾਇਆ ਗਿਆ।
ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਟਿਊਬਵੈੱਲ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਇਆ ਗਿਆ ਹੈ।,ਇਸ ਟਿਊਬਵੈੱਲ ਦਾ ਬੋਰ 10 ਇੰਚ ਹੈ ਅਤੇ ਡੂੰਘਾਈ ਲਗਭੱਗ 1100 ਫੁੱਟ ਹੈ।

  1. ਇਸ ਟਿਊਬਵੈੱਲ ਤੇ 35.88 ਲੱਖ ਰੁਪਏ ਦੀ ਲਾਗਤ ਆਈ ਹੈ।ਇਸ ਮੌਕੇ ਤੇ
    ਕੁਲਦੀਪ ਕੌਰ ਸਰਪੰਚ ਲਖਨੌਰ,
    ਪ੍ਰਭਜੋਤ ਕੌਰ ਸਾਬਕਾ ਸਰਪੰਚ ਲਖਨੌਰ,
    ਮੁਖਤਿਆਰ ਸਿੰਘ ਲਖਨੌਰ,
    ਗੁਰਸੇਵਕ ਸਿੰਘ,ਪ੍ਰੇਮੀ ਸਰਪੰਚ ਮੌਲੀ,
    ਤਰਲੋਚਨ ਸਿੰਘ ਤੋਚੀ ਸਰਪੰਚ ਪਿੰਡ ਕੈਲੋਂ (ਬਲਾਕ ਪ੍ਰਧਾਨ),
    ਹਰਿੰਦਰ ਸਿੰਘ ਟਿੱਕਾ ਪੰਚ ਮੌਲੀ,
    ਅਮਨਦੀਪ ਸਿੰਘ ਸੋਨਾ ਸਾਬਕਾ ਪੰਚ ਲਖਨੌਰ,
    ਗੁਰਮੁੱਖ ਸਿੰਘ ਨੰਬਰਦਾਰ,
    ਕੁਲਦੀਪ ਸਿੰਘ ਪੰਚ,
    ਭਾਗ ਸਿੰਘ ਪੰਚ,
    ਜਸਪ੍ਰੀਤ ਸਿੰਘ ਪੰਚ,
    ਦਿਲਬਾਗ ਸਿੰਘ ਪੰਚ,
    ਡਾ. ਕੁਲਦੀਪ ਸਿੰਘ,
    ਅਕਬਿੰਦਰ ਸਿੰਘ ਗੋਸਲ,
    ਲਾਡੀ ਲਖਨੌਰ,
    ਗੁਰਪ੍ਰੀਤ ਸਿੰਘ ਕੁਰੜਾ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।