ਮਹਿੰਗਾਈ ਤੋਂ ਰਾਹਤ, ਅਮੂਲ ਨੇ ਦੁੱਧ ਦੀਆਂ ਕੀਮਤਾਂ ਘਟਾਈਆਂ

ਨੈਸ਼ਨਲ


ਨਵੀਂ ਦਿੱਲੀ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਅਮੂਲ ਦੁੱਧ ਦੇ ਖਪਤਕਾਰਾਂ ਲਈ ਖੁਸ਼ਖਬਰੀ ਹੈ। ਅਮੂਲ ਨੇ ਪੰਜਾਬ ਸਣੇ ਦੇਸ਼ ਭਰ ‘ਚ ਦੁੱਧ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਆਮ ਲੋਕਾਂ ਲਈ ਇਹ ਰਾਹਤ ਦੀ ਖਬਰ ਹੈ। ਅਮੂਲ ਨੇ ਅਮੂਲ ਗੋਲਡ ਪ੍ਰਾਈਸ, ਅਮੂਲ ਤਾਜ਼ਾ ਅਤੇ ਟੀ ਸਪੈਸ਼ਲ ਮਿਲਕ ਦੇ ਰੇਟ ਘਟਾਏੇ ਹਨ।
ਅਮੂਲ ਨੇ ਦੇਸ਼ ਭਰ ਵਿੱਚ ਇੱਕ ਲੀਟਰ ਦੁੱਧ ਦੀ ਕੀਮਤ ਘਟਾ ਦਿੱਤੀ ਹੈ। ਦੁੱਧ ਦੀ ਕੀਮਤ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਬਾਅਦ ਦੁੱਧ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਪਿਛਲੇ ਦਿਨੀਂ ਸਾਰੀਆਂ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ। ਹੁਣ ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਘਟਣ ਨਾਲ ਦੂਜੀਆਂ ਕੰਪਨੀਆਂ ‘ਤੇ ਦੁੱਧ ਦੇ ਰੇਟ ਘਟਾਉਣ ਦਾ ਦਬਾਅ ਵਧੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।