ਪਿੰਡ ਸਨੇਟਾ ਵਿਖੇ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਲਗਾਇਆ ਗਿਆ ਕੈਂਪ
ਮੋਹਾਲੀ 24 ਜਨਵਰੀ ,ਬੋਲੇ ਪੰਜਾਬ ਬਿਊਰੋ :
ਆਪ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਚਾਰ ਪਿੰਡਾਂ ਦਾ ਕੈੰਪ ਪਿੰਡ ਸਨੇਟਾ ਵਿਖੇ ਲਗਾਇਆ ਗਿਆ। ਕੈਂਪ ਦੇ ਦੌਰਾਨ
ਪਿੰਡ ਰਾਏਪੁਰ ਕਲਾਂ,ਗੋਬਿੰਦਗੜ੍ਹ,ਧੀਰਪੁਰ,ਪਿੰਡ ਦੇ ਲੋਕਾਂ ਨੇ ਕੈੰਪ ਦਾ ਲਾਭ ਲਿਆ। ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੇ ਤਹਿਤ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੇ ਲਈ ਕੈਂਪ ਲਗਾਏ ਜਾ ਰਹੇ ਹਨ। ਜਿਸ ਤੋਂ ਵੱਡੀ ਗਿਣਤੀ ਦੇ ਵਿੱਚ ਲੋਕੀ ਆਪਣੇ ਰੋਜ਼ਮਰਾ ਦੇ ਕੰਮ ਕਰਵਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੇ ਕੰਮਾਂ ਨੂੰ ਸਮੇਂ ਸਿਰ ਕਰਨਾ ਸਰਕਾਰ ਦੀ ਨੈਤਿਕ ਜਿੰਮੇਵਾਰੀ ਹੈ , ਜਿਸ ਦੇ ਲਈ ਸਾਰੇ ਵਿਧਾਇਕ, ਮੰਤਰੀ ਅਤੇ ਖੁਦ ਮੁੱਖ ਮੰਤਰੀ ਹਮੇਸ਼ਾ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਉਨਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਸਿਰ ਹੱਲ ਕਰਵਾਉਣ ਦੇ ਲਈ ਯਤਨ ਜਾਂਦੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਕੈਂਪਾਂ ਦੇ ਦੌਰਾਨ ਲੋਕਾਂ ਨੂੰ ਲੁੜੀਂਦੇ ਸਰਟੀਫਿਕੇਟ ਅਤੇ ਹੋਰ ਕੰਮਾਂ ਨਾਲ ਸੰਬੰਧਿਤ ਕੰਮਾਂ ਦੇ ਨਿਪਟਾਰੇ ਲਈ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਕੇ ਤੇ ਮੌਜੂਦ ਰਹਿੰਦੇ ਹਨ। ਅਤੇ ਲੋਕਾਂ ਲਈ ਸਮੱਸਿਆਵਾਂ ਦਾ ਹੱਲ ਮੌਕੇ ਤੇ ਹੀ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਵੱਲੋਂ ਸਾਰਥਿਕ ਕਦਮ ਪੁੱਟੇ ਜਾ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਜੋ ਨਸ਼ਿਆਂ ਵਿੱਚ ਗਰਕ ਹੋ ਚੁੱਕੀ ਸੀ, ਉਹਨਾਂ ਨੂੰ ਲੀਹ ਤੇ ਲਿਆਉਣ ਦੇ ਲਈ ਖਾਸ ਕਰਕੇ ਪਿੰਡਾਂ ਦੇ ਵਿੱਚ ਸਟੇਡੀਅਮ ਅਤੇ ਖੇਡ ਮੈਦਾਨ ਤਿਆਰ ਕਰਵਾ ਕੇ ਪਿੰਡਾਂ ਦਾ ਮਾਹੌਲ ਨੌਜਵਾਨਾਂ ਦੇ ਲਈ
ਦੇ ਲਈ ਢੁਕਵਾਂ ਅਤੇ ਪਾਏਦਾਰ ਬਣਾਇਆ ਜਾ ਰਿਹਾ ਹੈ, ਤਾਂ ਕਿ ਨੌਜਵਾਨ ਸਹੀ ਮਾਇਨਿਆਂ ਦੇ ਵਿੱਚ ਸਮੇਂ ਦੇ ਹਾਣੀ ਬਣ ਸਕਣ , ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੋਜ਼ਗਾਰ ਮੁਹਈਆ ਕਰਵਾਉਣ ਦੇ ਲਈ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਚੋਣਾਂ ਦੇ ਦੌਰਾਨ ਲੋਕਾਂ ਨਾਲ ਵਾਅਦੇ ਅਤੇ ਦਾਵੇ ਕੀਤੇ ਗਏ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ ,ਇਸ ਮੌਕੇ ਤੇ
ਆਪ ਸਰਕਾਰ ਆਪ ਦੇ ਦੁਆਰ ਕੈਂਪ ਪਿੰਡ ਸਨੇਟਾ
ਸ੍ਰੀਮਤੀ ਦਮਨਦੀਪ ਕੌਰ, ਐਸ.ਡੀ.ਐਮ. ਮੋਹਾਲੀ,
ਅਰਜੁਣ ਸਿੰਘ ਗਰੇਵਾਲ, ਤਹਿਸੀਲਦਾਰ ਮੋਹਾਲੀ,
ਗੁਰਦੇਸ਼ ਸਿੰਘ ਸਰਪੰਚ ਸਨੇਟਾ,ਰਮੇਸ਼ਵਰ ਸਨੇਟਾ,
ਰੂਪ ਚੰਦ ਸਨੇਟਾਜੌਨੀ ਸਨੇਟਾ,ਨਿਰਮੈਲ ਸਿੰਘ ਸਨੇਟਾ,
ਅਵਤਾਰ ਸਿੰਘ ਸਰਪੰਚ ਮੌਲੀ,ਭੁਪਿੰਦਰ ਸਿੰਘ ਮੌਲੀ,ਡਾ. ਕੁਲਦੀਪ ਸਿੰਘ,
ਹਰਪਾਲ ਸਿੰਘ ਚੰਨਾ,ਅਕਬਿੰਦਰ ਸਿੰਘ ਗੋਸਲ,
ਹਰਮੇਸ਼ ਸਿੰਘ ਕੁੰਬੜਾ,
ਗੁਰਸੇਵਕ ਸਿੰਘ ਸਰਪੰਚ ਮੌਲੀ ਵੀ ਹਾਜ਼ਰ ਸਨ।