ਧੀਆਂ ਦੀ ਉਡਾਣ ਨੇ ਮਾਪਿਆਂ ਦੀ ਸੋਚ ਬਦਲੀ !

ਚੰਡੀਗੜ੍ਹ ਪੰਜਾਬ

ਧੀਆਂ ਦੀ ਪਰਵਾਰ ਸਮਾਜ ਤੇ ਦੇਸ਼ ਨੂੰ ਮਜ਼ਬੂਤ ਕਰਨ ਚ ਅਹਿਮ ਭੂਮਿਕਾ 

 

ਅੱਜ ਸੱਚੀ ਯੁੱਗ ਬਦਲਦਾ ਵਿਖਾਈ ਦੇ ਰਿਹਾ ਹੈ। ਕਿਉਂਕਿ ਧੀਆਂ ਦੀ ਉਡਾਣ ਨੇ ਮਾਪਿਆਂ ਦੀ ਸੋਚ ਚ ਵੱਡਾ ਬਦਲਾਅ ਲਿਆਂਦਾ ਹੈ। ਉਹ ਵੀ ਵਕਤ ਸੀ ਜਦੋ ਮਾਪੇ  ਧੀ ਜੰਮਣ ਉੱਤੇ ਸੋਗ ਮਨਾਉਂਦੇ ਸਨ। ਫੇਰ ਉਹ ਸਮਾ ਵੀ ਆਇਆ ਜਦੋਂ ਧੀ ਨੂੰ ਪੈਦਾ ਹੋਣ ਤੋ ਪਹਿਲਾਂ ਹੀ ਕੁੱਖ ਚ ਮਾਰ ਦਿੱਤਾ ਜਾਂਦਾ ਸੀ। ਕਿਉਂਕੇ ਮਾਪਿਆਂ ਦੀ ਸੋਚ ਹੁੰਦੀ ਸੀ ਕੇ ਪੁੱਤ ਖਾਨਦਾਨ ਨੂੰ ਅੱਗੇ ੜੋਰਦੇ ਹਨ ਉਹ ਉਹਨਾਂ ਦਾ ਵਾਰਸ ਬਣਦਾ ਹੈ। ਉਨ੍ਹਾਂ ਦੀ ਕੁਲ ਨੂੰ ਅੱਗੇ ਤੋਰਦਾ ਹੈ।ਜਦ ਕੇ ਧੀ ਨੇ ਵਿਹਾਅ ਕੇ ਸਹੁਰੀ ਘਰ ਚਲੇ ਜਾਣਾ ਹੁੰਦਾ ਹੈ। ਮਾਪਿਆਂ ਦੀ ਇਹ ਸੋਚ ਅਸਲ ਚ ਗਲਤ ਸੀ । ਅੱਜ ਤੋ ਕੁੱਝ ਦਹਾਕੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤਾ ਕੁੜੀ ਮਾਰ ਵੀ ਆਖਿਆ ਜਾਂਦਾ ਰਿਹਾ ਹੈ। ਪਰ ਇਸ ਕਲੰਕ ਨੂੰ ਹੁਣ ਪੰਜਾਬੀਆਂ ਨੇ ਧੋ  ਸੁੱਟਿਆ ਹੈ। ਅੱਜ ਪੰਜਾਬ ਚ ਪਹਿਲੋਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਚੋਖੀ ਵਧੀ ਹੈ। ਕਿਉਂਕਿ ਹੁਣ ਮਾਪਿਆਂ ਦੀ ਸੋਚ ਚ ਇੱਕ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।ਅੱਜ ਜਿਆਦਾਤਰ  ਸਮਝਦਾਰ ਮਾਂ ਪਿਓ ਦੀ ਦਿਲੀ ਇਹੋ ਤਮੰਨਾ ਹੈ ਕੇ ਉਸਦੇ ਧੀ ਜਰੂਰ ਹੋਵੇ। ਮਾਪੇ ਉਚੇਰੀ ਸਿਖਿਆ ਲਈ ਆਪਣੀਆਂ ਧੀਆਂ ਨੂੰ ਪੜ੍ਹਨ  ਵਾਸਤੇ ਵਿਦੇਸ਼ ਭੇਜ ਰਹੇ ਹਨ ।ਅੱਜ ਪੰਜਾਬ ਸ਼ਾਇਦ ਇਕੋ ਇੱਕ ਅਜਿਹਾ ਸੂਬਾ ਹੈ ਜਿੱਥੋਂ ਸਭ ਤੋ ਵਧ ਧੀਆਂ ਉਚੇਰੀ ਵਿਦਿਆ ਵਾਸਤੇ ਵਿਦੇਸ਼ ਗਈਆਂ ਹਨ ਤੇ  ਹੁਣ ਵੀ ਨਿਰੰਤਰ ਜਾ ਰਹੀਆਂ ਹਨ ।ਅੱਜ ਮਾਪੇ ਪੁੱਤ ਨਾਲੋਂ ਆਪਣੀ ਧੀ ਉੱਤੇ ਵਧੇਰੇ ਵਿਸ਼ਵਾਸ਼ ਕਰਦੇ ਹਨ। ਜੋ ਮਾਪੇ ਕਦੇ ਧੀ ਵਿਆਹਨ ਵਾਸਤੇ ਮੁੰਡੇ ਵਾਲਿਆਂ ਦੀਆਂ ਮਿੰਨਤਾ ਕਰਿਆ ਕਰਦੇ ਸਨ ਅੱਜ  ਪੁੱਤਾਂ (ਮੁੰਡੇ )ਵਾਲੇ ਧੀ ਵਾਲਿਆਂ ਦੀਆਂ ਮਿੰਨਤਾ ਕਰਦੇ ਵੇਖੇ ਜਾ ਰਹੇ ਹਨ। ਕਿਉਂਕਿ ਅੱਜ ਧੀਆਂ ਪੜ ਲਿਖ ਕੇ ਨੌਕਰੀਆਂ ਕਰ ਰਹੀਆਂ ਹਨ ਵਿਦੇਸ਼ਾਂ ਚ ਉੱਚੀਆਂ ਉਡਣਾ ਭਰ ਰਹੀਆਂ ਹਨ। ਅੱਜ ਧੀਆਂ ਨਾ ਕੇਵਲ ਇੱਕ ਸੁਆਣੀ ਬਣ ਕੇ ਘਰ ਦੇ ਕੰਮਾ ਤੱਕ ਸੀਮਤ ਹਨ ਬਲਕੇ ਉਹ  ਆਰਥਕ ਪੱਖੋਂ ਆਪਣਾ ਪਰਿਵਾਰ ਪਾਲਣ ਲਈ ਵੀ ਪੂਰੀ ਤਰਾਂ ਸਮਰੱਥ ਹਨ।ਜੋ ਇੱਕ ਚੰਗਾ ਰੁਝਾਨ ਹੈ।ਇੱਕ ਚੰਗੇ ਤੇ ਨਰੋਏ ਸਮਾਜ ਦੀ ਨਿਸ਼ਾਨੀ ਵੀ।ਜਦ ਕੇ ਉਹ ਵੀ ਸਮਾ ਸੀ ਜਦੋ ਧੀਆਂ ਨੂੰ ਘਰੋ ਬਾਹਰ ਨਿਕਲਣ ਤੋ ਵਰਜਿਆ ਜਾਂਦਾ ਸੀ । ਅਗਰ ਕੋਈ ਧੀ  ਘਰੋਂ ਬਾਹਰ ਜਾਂਦੀ ਸੀ ਤਾਂ ਆਂਢ ਗੁਆਂਢ  ਵਾਲੇ ਨੁਕਤਾਚੀਨੀ ਕਰਦੇ। ਜਿਸ ਕਰਕੇ ਕੋਈ ਵੀ ਮਾ ਪਿਓ ਆਪਣੀ ਧੀ ਨੂੰ ਘਰੋ ਬਾਹਰ ਭੇਜਣ ਤੋ ਡਰਦਾ ਸੀ। ਪਰ ਹੁਣ ਧੀਆਂ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਚੁੱਕੀ ਹੈ।ਅੱਜ ਧੀਆਂ ਹਰ ਖੇਤਰ ਚ ਮੋਹਰੀ ਹਨ। ਬਹੁਤ ਸਾਰੇ ਖੇਤਰਾਂ ਚ ਤਾਂ ਧੀਆਂ ਨੇ ਪੁੱਤਾਂ ਨੂੰ ਪਿਛਾੜ ਦਿੱਤਾ ਹੈ।ਅੱਜ ਪੁੱਤਾਂ ਵਾਂਗ ਧੀਆਂ ਸੀ ਲੋਹੜੀ ਮਨਾਈ ਜਾਣ ਲੱਗੀ ਹੈ। ਜੋ ਇਕ ਚੰਗੀ ਸੋਚ ਹੀ ਨਹੀਂ ਬਲਕੇ ਧੀਆਂ ਨੂੰ ਉਹਨਾਂ ਦਾ  ਬਣਦਾ ਹੱਕ ਤੇ ਮਾਣ ਸਨਮਾਨ ਦਿੱਤੇ ਜਾਣ ਦਾ ਵੱਡਾ ਉਪਰਾਲਾ ਵੀ ਹੈ। ਕਿਉਂਕਿ ਧੀਆਂ ਨੂੰ ਵੀ ਆਪਣੀ ਜਿੰਦਗੀ ਅਜਾਦੀ ਨਾਲ ਜਿਓਣ ਤੇ ਮਾਣਨ ਦਾ ਉਨਾਂ ਹੀ ਹੱਕ ਹਾਸਲ ਹੈ ਜਿੰਨਾ ਪੁੱਤਾਂ ਨੂੰ । ਇਸੀ ਕਰਕੇ ਅੱਜ ਬਹੁਤੇ ਮਾਪਿਆਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਧੀ ਚੰਗੀ ਪੜ ਲਿਖ ਕੇ ਤਰੱਕੀ ਕਰੇ। ਅੱਜ ਪੁੱਤ ਨਹੀਂ ਸਗੋ ਧੀਆਂ ਹੀ ਮਾਪਿਆਂ ਨੂੰ ਬੁਢਾਪੇ ਵਕਤ ਸਾਂਭਦੀਆਂ ਹਨ। ਅੱਜ ਧੀਆਂ ਨਾ ਕੇਵਲ ਨੌਕਰੀਆਂ ਹੀ ਕਰ ਰਹੀਆਂ ਹਨ ।ਸਗੋਂ ਆਪਣੇ ਕਾਰੋਬਾਰ ਵੀ ਚਲਾ ਰਹੀਆਂ ਹਨ।ਧੀ ਦੇ ਪੜ੍ਹਨ ਤੇ ਨੌਕਰੀ ਜਾਂ ਕਾਰੋਬਾਰ ਕਰਨ ਨਾਲ ਨਾ ਕੇਵਲ ਪਰਵਾਰ ਆਰਥਕ ਪੱਖੋਂ ਮਜ਼ਬੂਤ ਹੁੰਦਾ ਹੈ।ਸਗੋਂ  ਸਾਡਾ ਸਮਾਜ ਤੇ ਦੇਸ਼ ਵੀ ਮਜ਼ਬੂਤ ਹੁੰਦਾ ਹੈ।

     ਲੈਕਚਰਾਰ ਅਜੀਤ ਖੰਨਾ 

 ਮੋਬਾਈਲ :76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।