ਆਮ ਆਦਮੀ ਪਾਰਟੀ ਵਿਧਾਇਕ ਦੇ ਪੁੱਤ ਨੂੰ ਪੁਲਿਸ ਅੱਗੇ ਧੌਂਸ ਦਿਖਾਉਣੀ ਪਈ ਮਹਿੰਗੀ, ਬੁਲਟ ਜ਼ਬਤ

ਨੈਸ਼ਨਲ

ਨਵੀਂ ਦਿੱਲੀ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਦਿੱਲੀ ਪੁਲਿਸ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਨੂੰ ਫੜਿਆ ਹੈ ਜੋ ਬੁਲੇਟ ਦੇ ਮੌਡੀਫਾਈਡ ਸਾਈਲੈਂਸਰ ਨਾਲ ਉੱਚੀ ਆਵਾਜ਼ ਕਰ ਰਹੇ ਸਨ। ਇਨ੍ਹਾਂ ਨੌਜਵਾਨਾਂ ‘ਚੋਂ ਇਕ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਹੈ।ਪੁਲਿਸ ਅਨੁਸਾਰ ਦੋ ਲੜਕੇ ਇਕ ਮੋਟਰਸਾਈਕਲ ‘ਤੇ ਦੇਖੇ ਗਏ, ਜੋ ਗਲਤ ਸਾਈਡ ਤੋਂ ਆ ਰਹੇ ਸਨ ਤੇ ਬੁਲੇਟ ਦੇ ਮੌਡੀਫਾਈਡ ਸਾਈਲੈਂਸਰ ਨਾਲ ਉੱਚੀ-ਉੱਚੀ ਆਵਾਜ਼ ਕੱਢ ਰਹੇ ਸਨ। ਇੰਨਾ ਹੀ ਨਹੀਂ ਉਹ ਬਾਈਕ ਨੂੰ ਗਲਤ ਢੰਗ ਨਾਲ ਚਲਾ ਰਹੇ ਸਨ।
ਇਸ ਦੌਰਾਨ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਫੜ ਲਿਆ ਤੇ ਇਕ ਲੜਕੇ ਨੇ ਦੱਸਿਆ ਕਿ ਉਹ ਆਪ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਦਾ ਪੁੱਤਰ ਹੈ। ਉਨ੍ਹਾਂ ਪੁਲਿਸ ‘ਤੇ ਇਹ ਦੋਸ਼ ਲਗਾਉਂਦੇ ਹੋਏ ਦੁਰਵਿਹਾਰ ਕੀਤਾ ਕਿ ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਆਪ ਵਿਧਾਇਕ ਦਾ ਪੁੱਤਰ ਹੈ।
ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਤੋਂ ਡਰਾਈਵਿੰਗ ਲਾਇਸੈਂਸ ਤੇ ਆਈਡੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਲੋੜ ਨਹੀਂ ਹੈ। ਉਨ੍ਹਾਂ ਵਿਚੋਂ ਇਕ ਲੜਕੇ ਨੇ ਅਮਾਨਤੁੱਲ੍ਹਾ ਖ਼ਾਨ ਨੂੰ ਫੋਨ ਕੀਤਾ ਤੇ ਉਨ੍ਹਾਂ ਦੀ ਗੱਲ ਐੱਸਐੱਚਓ ਨਾਲ ਕਰਵਾਈ। ਬਾਅਦ ਵਿਚ ਲੜਕੇ ਆਪਣਾ ਨਾਂ-ਪਤਾ ਦੱਸੇ ਬਗੈਰ ਚਲੇ ਗਏ।
ਇਹ ਘਟਨਾ ਉਸ ਸਮੇਂ ਹੋਈ ਜਦੋਂ ਪੁਲਿਸ ਟੀਮ ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦੇ ਓਖਲਾ ਇਲਾਕੇ ‘ਚ ਸੁਰੱਖਿਆ ਗਸ਼ਤ ਕਰ ਰਹੀ ਸੀ। ਪੁਲਿਸ ਅਨੁਸਾਰ ਖ਼ੁਦ ਨੂੰ AAP ਵਿਧਾਇਕ ਅਮਾਨਤੁੱਲ੍ਹਾ ਖ਼ਾਨ ਦਾ ਬੇਟਾ ਦੱਸਣ ਵਾਲੇ ਸ਼ਖ਼ਸ ‘ਤੇ ਪੁਲਿਸ ਨਾਲ ਦੁਰਵਿਹਾਰ, ਖ਼ਤਰਨਾਕ ਡਰਾਈਵਿੰਗ, ਬਿਨਾਂ ਹੈਲਮਟ ਦੇ ਗੱਡੀ ਚਲਾਉਣ, ਮੌਡੀਫਾਈਡ ਸਾਇਲੈਂਸਰ ਦਾ ਇਸੇਤਮਾਲ ਕਰਨ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਗੱਡੀ ਚਲਾਉਣ ਦੇ ਦੋਸ਼ ਵਿਚ 20,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।