ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਅਦਾਲਤ ਨੇ ਸੁਣਾਈ ਤਿੰਨ ਮਹੀਨੇ ਦੀ ਸਜ਼ਾ

ਨੈਸ਼ਨਲ


ਮੁੰਬਈ, 24 ਜਨਵਰੀ,ਬੋਲੇ ਪੰਜਾਬ ਬਿਊਰੋ :
ਮਸ਼ਹੂਰ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਮੁੰਬਈ ਦੀ ਅਦਾਲਤ ਨੇ ਲੰਬੇ ਸਮੇਂ ਤੋਂ ਚੱਲ ਰਹੇ ਚੈਕ ਬਾਊਂਸ ਮਾਮਲੇ ਵਿਚ ਤਿੰਨ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਇਸ ਅਦਾਲਤੀ ਫ਼ੈਸਲੇ ਨਾਲ ਕਈ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ। ਉਨ੍ਹਾਂ ਦੇ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ।
ਅੰਧੇਰੀ ਮੈਜਿਸਟ੍ਰੇਟ ਕੋਰਟ ਨੇ ਚੈਕ ਬਾਊਂਸ ਮਾਮਲੇ ਵਿਚ ਫ਼ੈਸਲਾ ਸੁਣਾਉਣ ਲਈ 21 ਜਨਵਰੀ ਦੀ ਤਰੀਕ ਤੈਅ ਕੀਤੀ, ਜਿਹੜੀ ਫਿਲਮ ਨਿਰਮਾਤਾ ਵੱਲੋਂ ਅਗਲੀ ਫਿਲਮ ਸਿੰਡੀਕੇਟ ਦੇ ਐਲਾਨ ਕਰਨ ਤੋਂ ਇਕ ਦਿਨ ਪਹਿਲਾਂ ਦੀ ਗੱਲ ਹੈ। ਸੱਤ ਸਾਲ ਤੱਕ ਮਾਮਲੇ ਦੀ ਸੁਣਵਾਈ ਚੱਲਣ ਤੋਂ ਬਾਅਦ ਮੁੰਬਈ ਦੀ ਅਦਾਲਤ ਨੇ ਆਖਰਕਾਰ ਉਨ੍ਹਾਂ ਦੇ ਨਾਂ ’ਤੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।