ਖੰਨਾ, 23 ਜਨਵਰੀ,ਬੋਲੇ ਪੰਜਾਬ ਬਿਊਰੋ :
ਖੰਨਾ ਦੀ ਨਵੀਂ ਆਬਾਦੀ ਇਲਾਕੇ ‘ਚ ਕੁਝ ਆਵਾਰਾ ਕੁੱਤਿਆਂ ਨੇ ਇਕ ਬਜ਼ੁਰਗ ਔਰਤ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਔਰਤ ਨੂੰ ਕੁੱਤੇ ਕਾਫ਼ੀ ਸਮਾਂ ਵੱਢਦੇ ਰਹੇ। ਔਰਤ ਕੁੱਤਿਆਂ ਦੇ ਹਮਲੇ ‘ਚ ਜ਼ਖਮੀ ਹੋਣ ਤੋਂ ਬਾਅਦ ਜਮੀਨ ‘ਤੇ ਡਿੱਗ ਗਈ।
ਕੁੱਤੇ ਪੂਰੀ ਤਰ੍ਹਾਂ ਨਾਲ ਬਜ਼ੁਰਗ ’ਤੇ ਹਮਲਾਵਰ ਰਹੇ ਤਾਂ ਔਰਤ ਨੇ ਰੌਲਾ ਪਾਇਆ। ਬਜ਼ੁਰਗ ਔਰਤ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਕੁੱਤਿਆਂ ਨੂੰ ਭਜਾ ਕੇ ਔਰਤ ਨੂੰ ਬਚਾਇਆ।
ਕੁੱਤਿਆਂ ਵੱਲੋਂ ਔਰਤ ਨੂੰ ਲੱਤਾਂ ਤੋਂ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਹੈ। ਔਰਤ ਨੂੰ ਜ਼ਖਮੀ ਹਾਲਤ ’ਚ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਔਰਤ ਦੀਆਂ ਲੱਤਾਂ ’ਤੇ ਕਰੀਬ 40 ਟਾਂਕੇ ਲਗਾਏ ਗਏ ਹਨ।