ਟੀ.ਡੀ.ਆਈ. ਬਿਲਡਰ ਵੱਲੋਂ ਲਾਈਆਂ ਗਈਆਂ ਠੱਗੀਆਂ ਨਾਲ ਸਰਕਾਰ ਦੇ ਰੈਵੀਨਿਊ ਦਾ ਵੀ ਹੋਇਆ ਨੁਕਸਾਨ: ਸੋਸਾਇਟੀ

ਪੰਜਾਬ

ਲੋਕਾਂ ਤੋਂ ਮੈਂਬਰਸ਼ਿਪ ਦੇ ਨਾਮ ਤੇ ਜਬਰੀ ਵਸੂਲ ਕੀਤੇ ਗਏ ਮਾਲੀਏ ਨਾਲ ਬਣੇ ਕਲੱਬ ਤੇ ਬਿਲਡਰ ਨੇ ਲਿਆ ਲੋਨ

ਮੋਹਾਲੀ, 23 ਜਨਵਰੀ, ਬੋੇਲੇ ਪੰਜਾਬ ਬਿਊਰੋ :

ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੇ ਆਗੂਆਂ ਰਾਜਵਿੰਦਰ ਸਿੰਘ, ਹਰਮਿੰਦਰ ਸਿੰਘ ਸੋਹੀ, ਮੋਹਿਤ ਮਦਾਨ, ਗੁਰਬਚਨ ਸਿੰਘ ਮੰਡੇਰ, ਅਮਰਜੀਤ ਸਿੰਘ ਸੇਖੋਂ, ਐਮ.ਐਲ ਸ਼ਰਮਾ, ਅਸ਼ੋਕ ਡੋਗਰਾ ਅਤੇ ਜਸਵੀਰ ਸਿੰਘ ਗੜਾਂਗ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬਿਲਡਰ ਨੇ ਇਨ੍ਹਾਂ 110-111 ਦੋਵਾਂ ਸੈਕਟਰਾਂ ਵਿੱਚ ਟਸਕਨ ਰੈਜੀਡੈਂਸ, ਅਫੋਰਡੇਬਲ ਅਤੇ ਸਫਾਇਰ ਹੋਮਜ਼ ਤੇ ਫਲੈਟਾਂ ਦੀ ਉਸਾਰੀ ਕੀਤੀ ਗਈ ਹੈ ਜਦਕਿ ਲੇਅਆਊਟ ਪਲਾਨ ਵਿੱਚ ਪਲਾਟ ਪਾਸ ਕਰਵਾਏ ਗਏ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗਮਾਡਾ/ਪੁੱਡਾ ਦੇ ਨਿਯਮਾਂ ਅਨੁਸਾਰ ਜੇਕਰ ਫਲੈਟਾਂ ਦੀ ਉਸਾਰੀ ਕਰਨੀ ਹੋਵੇ ਤਾਂ ਗਰੁੱਪ ਹਾਊਸਿੰਗ ਸਕੀਮ ਤਹਿਤ ਫੀਸ ਭਰਨੀ ਲਾਜ਼ਮੀ ਹੈ, ਪਰ ਇਸ ਬਿਲਡਰ ਵੱਲੋਂ ਬਿਨ੍ਹਾ ਫੀਸ ਭਰਿਆਂ ਹੀ ਵੱਡੇ ਪੱਧਰ ਤੇ ਫਲੈਟਾਂ ਦੀ ਉਸਾਰੀ ਕੀਤੀ ਗਈ ਹੈ। ਸੋਸਾਇਟੀ ਦੇ ਧਿਆਨ, ਇਹ ਮਸਲਾ ਉਦੋਂ ਆਇਆ ਜਦੋਂ ਮਾਲ ਵਿਭਾਗ ਵੱਲੋਂ ਫਲੋਰ ਦੀਆਂ ਰਜਿਸਟਰੀਆਂ ਕਰਨ ਦੀ ਬਜਾਇ ਤੀਜੇ ਹਿੱਸੇ ਦੀਆਂ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਦੀਆਂ ਰਜਿਸਟਰੀਆਂ ਹੋਣ ਕਾਰਨ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਬਿਲਡਰ ਵੱਲੋਂ ਲੋਕਾਂ ਦੇ ਨਾਲ-ਨਾਲ ਸਰਕਾਰ ਨੂੰ ਵੀ ਕਥਿਤ ਤੌਰ ‘ਤੇ ਬਹੁਤ ਵੱਡੇ ਪੱਧਰ ‘ਤੇ ਚੂਨਾ ਲਾਇਆ ਗਿਆ वै।

ਸੋਸਾਇਟੀ ਦੇ ਧਿਆਨ ਵਿਚ ਇਹ ਵੀ ਆਇਆ ਹੈ ਕਿ ਬਿਲਡਰ ਵੱਲੋਂ ਲੋਕਾਂ ਤੋਂ ਮੈਂਬਰਸ਼ਿਪ ਦੇ ਰੂਪ ਵਿੱਚ ਜਬਰੀ ਮਾਲੀਆ ਇਕੱਠਾ ਕਰਕੇ ਸੈਕਟਰ 110 ਵਿੱਚ ਜਿਮ ਕਲੱਬ ਦਾ ਨਿਰਮਾਣ ਕੀਤਾ ਗਿਆ ਹੈ। ਉਸ ਕਲੱਬ ਦੀ ਜਮੀਨ ਤੇ ਇਸ ਬਿਲਡਰ ਵੱਲੋਂ ਕਥਿਤ ਤੌਰ ਤੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੱਗਭੱਗ 56 ਕਰੋੜ ਦਾ ਸਾਲ 2023 ਵਿੱਚ ਲੋਨ ਲੈ ਲਿਆ ਗਿਆ ਹੈ ਜਦਕਿ ਇਹ ਪ੍ਰਾਪਰਟੀ, ਲੋਕਾਂ ਤੋਂ ਮੈਂਬਰਸ਼ਿਪ ਦੇ ਰੂਪ ਵਿੱਚ ਜਬਰੀ ਪ੍ਰਤੀ ਮੈਂਬਰ 50,000/- ਰੁਪਏ ਨਾਲ ਬਣਾਇਆ ਗਿਆ ਸੀ। ਇੱਥੋਂ ਦੇ ਵਸਨੀਕਾਂ ਨੂੰ ਇਸ ਗੱਲ ਦਾ ਸ਼ੰਕਾ ਹੈ ਕਿ ਇਹ ਬਿਲਡਰ ਇਸ ਕਲੱਬ ਨੂੰ ਐਨ.ਪੀ.ਏ ਘੋਸ਼ਿਤ ਕਰਵਾ ਸਕਦਾ ਹੈ, ਜਿਸ ਨਾਲ ਇੱਥੋਂ ਦੇ ਲੋਕ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।

ਸੋਸਾਇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਬਿਲਡਰ ਵੱਲੋਂ ਲਾਈਆਂ ਗਈਆਂ ਠੱਗੀਆਂ ਦੀ ਪੜਤਾਲ ਵਿਜੀਲੈਂਸ ਵਿਭਾਗ ਤੋਂ ਕਰਵਾਈ ਜਾਵੇ ਤਾਂ ਕਿ ਲੋਕਾਂ ਨੂੰ ਇੰਨਸਾਫ ਮਿਲ ਸਕੇ ਅਤੇ ਸਰਕਾਰ ਦੇ ਹੋਏ ਮਾਲੀਏ ਦੀ ਵੀ ਪੂਰਤੀ ਹੋ ਸਕੇ। ਇਸ ਮੌਕੇ ਸੰਜੇਵੀਰ, ਸਾਧੂ ਸਿੰਘ, ਸੁਖਬੀਰ ਸਿੰਘ ਢਿੱਲੋਂ, ਅਰਵਿੰਦ ਕੁਮਾਰ, ਨੀਰੂ ਬਾਲਾ ਅਤੇ ਏ.ਕੇ ਰਾਣਾ ਹਾਜ਼ਿਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।