ਅੰਮ੍ਰਿਤਸਰ, 23 ਜਨਵਰੀ,ਬੋਲੇ ਪੰਜਾਬ ਬਿਊਰੋ :
ਸੀਮਾ ਸੁਰੱਖਿਆ ਬਲ (ਬੀਐਸਐਫ) ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵਲੋਂ ਸਾਂਝੀ ਮੁਹਿੰਮ ਦੇ ਤਹਿਤ ਅੰਮ੍ਰਿਤਸਰ ਦੇ ਪਿੰਡ ਬਲ੍ਹੇਰਵਾਲ ਦੇ ਨੇੜੇ 550 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਬੀਐਸਐਫ ਦੇ ਖ਼ੁਫ਼ੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਇੱਕ ਭਾਰਤੀ ਤਸਕਰ ਨੂੰ ਮੋਬਾਈਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸੂਤਰਾਂ ਅਨੁਸਾਰ, ਤਸਕਰ ਦੇ ਫ਼ੋਨ ਤੋਂ ਮਿਲੀ ਸੂਚਨਾ ਅਤੇ ਪੂਰੇ ਖੇਤਰ ਦੀ ਗਹਿਰਾਈ ਨਾਲ ਤਲਾਸ਼ੀ ਤੋਂ ਬਾਅਦ ਇੱਕ ਪੈਕਟ ਬਰਾਮਦ ਕੀਤਾ ਗਿਆ, ਜਿਸ ਵਿੱਚ 550 ਗ੍ਰਾਮ ਹੈਰੋਇਨ ਮਿਲੀ। ਬੀਐਸਐਫ ਦੇ ਬਿਆਨ ਅਨੁਸਾਰ ਇਹ ਸਾਰਾ ਮਾਮਲਾ ਪਿੰਡ ਬਲ੍ਹੇਰਵਾਲ ਨਾਲ ਜੁੜਿਆ ਹੈ।