ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਫਰੀਜ

ਪੰਜਾਬ

ਜ਼ੀਰਾ, 23 ਜਨਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਪ੍ਰੋਪਰਟੀਆਂ ਨੂੰ ਫਰੀਜ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।ਇਸ ਨੂੰ ਲੈ ਕੇ ਜੀਰਾ ਪੁਲਿਸ ਵੱਲੋਂ ਪੰਜ ਕਰੋੜ ਤੋਂ ਵੱਧ ਦੀਆਂ ਪ੍ਰਾਪਰਟੀਆਂ ਫ਼ਰੀਜ ਕੀਤੀਆਂ ਜਾ ਚੁੱਕੀਆਂ ਹਨ ਤੇ ਬੀਤੇ ਦਿਨੀ ਜੀਰਾ ਦੇ ਬਸਤੀ ਮਾਛੀਆਂ ਵਿੱਚ ਰਹਿਣ ਵਾਲੇ ਸੋਨੂ ਤੇ ਵਿਸ਼ਾਲ ਦੇ ਇੱਕ ਕਰੋੜ ਦੋ ਲੱਖ 90 ਹਜ਼ਾਰ ਰੁਪਏ ਦੇ ਮਕਾਨ ਨੂੰ ਡੀਐਸਪੀ ਗੁਰਦੀਪ ਸਿੰਘ ਜੀਰਾ ਤੇ ਐਸਐਚਓ ਕਵਲਜੀਤ ਰਾਏ ਵੱਲੋਂ ਫਰੀਜ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਡੀਐਸਪੀ ਗੁਰਦੀਪ ਸਿੰਘ ਜੀਰਾ ਵੱਲੋਂ ਦਿੱਤੀ ਗਈ।ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਭਰਾਵਾਂ ਤੇ ਪਹਿਲਾਂ ਵੀ ਅੱਠ ਨੌਂ ਪਰਚੇ ਦਰਜ ਹਨ ਤੇ ਇਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਗਈ ਹੈ ਜਿਸ ਨੂੰ ਦਿੱਲੀ ਅਥੋਰਟੀ ਕੋਲ ਭੇਜਿਆ ਗਿਆ ਤੇ ਉਹਨਾਂ ਵੱਲੋਂ ਇਸ ਨੂੰ ਫਰੀਜ ਕਰਨ ਦੇ ਹੁਕਮ ਜਾਰੀ ਕੀਤੇ ਗਏ।ਹੁਣ ਇਹਨਾਂ ਕੋਲ ਸਿਰਫ ਅਪੀਲ ਕਰਨ ਦਾ ਰਾਹ ਬਾਕੀ ਹੈ ਉਹਨਾਂ ਦੱਸਿਆ ਕਿ ਇਹ ਨਾ ਤਾਂ ਹੁਣ ਮਕਾਨ ਨੂੰ ਵੇਚ ਸਕਦੇ ਹਨ ਨਾ ਹੀ ਕਿਸੇ ਦੇ ਨਾਮ ਟਰਾਂਸਫਰ ਕਰ ਸਕਦੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।