ਪੱਟੀ, 22 ਜਨਵਰੀ,ਬੋਲੇ ਪੰਜਾਬ ਬਿਊਰੋ :
ਸੂਬੇ ਅੰਦਰ ਗਣਤੰਤਰ ਦਿਵਸ ਦੀਆਂ ਤਿਆਰੀਆ ਚੱਲ ਰਹੀਆ ਹਨ ਅਤੇ ਸੁਰੱਖਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਸਥਾਨਕ ਤਰਨਤਾਰਨ ਜਿਲ੍ਹੇ ਦੇ ਕਸਬਾ ਪੱਟੀ ਵਿਖੇ ਪਿਛਲੇ ਕੁਝ ਦਿਨਾਂ ਤੋਂ ਅਨੇਕਾਂ ਵਾਰਦਾਤਾਂ ਹੋਣ ਦੇ ਬਾਵਜੂਦ ਕਿਸੇ ਵੀ ਘਟਨਾ ਵਿੱਚ ਪੁਲਿਸ ਨੇ ਇੱਕ ਵੀ ਮੁਲਜ਼ਮ ਨੂੰ ਕਾਬੂ ਨਾ ਕੀਤਾ। ਇਸ ਲਈ ਅੱਜ ਪੁਲਿਸ ਦੀ ਕਾਰਜਕੁਸ਼ਲਤਾ ‘ਤੇ ਸਵਾਲ ਚੁੱਕਦਿਆਂ ਸ਼ਹਿਰ ਦੇ ਦੁਕਾਨਦਾਰਾਂ ਨੇ ਇਕੱਤਰ ਹੋ ਕੇ ਪੱਟੀ ਸਿਟੀ ਪੁਲਿਸ ਖ਼ਿਲਾਫ਼ ਸਮੂਹ ਸੁਸਾਇਟੀਆਂ, ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਦੇ ਸਹਿਯੋਗ ਨਾਲ ਧਰਨਾਂ ਦੇ ਕੇ ਪੁਲਿਸ ਖ਼ਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।